ਪੰਜਾਬ ਲੁਧਿਆਣਾ ਦੇ ਹਸਪਤਾਲ ’ਚ ਜਨੇਪੇ ਦੌਰਾਨ ਮਹਿਲਾ ਦੀ ਮੌਤ/ ਮਹਿਲ ਕਲਾਂ ਦੇ ਪ੍ਰਸਿੱਧ ਡਾਕਟਰ ਦੀ ਨੂੰਹ ਸੀ ਮ੍ਰਿਤਕਾ/ ਲਾਪ੍ਰਵਾਹੀ ਦੇ ਇਲਜ਼ਾਮ ਤਹਿਤ ਹਸਪਤਾਲ ਅੱਗੇ ਧਰਨਾ By admin - April 6, 2026 0 1 Facebook Twitter Pinterest WhatsApp ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮਹਿਲ ਕਲਾਂ ਨਾਲ ਸਬੰਧਤ ਇਕ ਵਿਆਹੁਤਾ ਦੀ ਬੱਚੇ ਦੀ ਡਿਲੀਵਰੀ ਤੋਂ ਬਾਅਦ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਹਿਲ ਕਲਾਂ ਵਿਖੇ ਦੰਦਾਂ ਦਾ ਹਸਪਤਾਲ ਚਲਾਉਣ ਵਾਲੇ ਡਾਕਟਰ ਮਿੱਠੂ ਮੁਹੰਮਦ ਦੀ ਨੂੰਹ ਨਾਜ਼ੀਆ ਪ੍ਰਵੀਨ ਨੂੰ ਡਿਲੀਵਰੀ ਖਾਤਰ ਲੁਧਿਆਣਾ ਦੇ ਸੀਰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਡਲਿਵਰੀ ਤੋਂ ਬਾਅਦ ਮੌਤ ਹੋ ਗਈ। ਪਰਿਵਾਰ ਨੇ ਡਾਕਟਰਾਂ ਉਤੇ ਲਾਪ੍ਰਵਾਹੀ ਦੇ ਇਲਜ਼ਾਮ ਲਾਉਂਦਿਆਂ ਹਸਪਤਾਲ ਅੱਗੇ ਧਰਨਾ ਦਿੱਤਾ। ਪਰਿਵਾਰ ਦੇ ਇਲਜ਼ਾਮ ਹੈ ਕਿ ਡਾਕਟਰਾਂ ਨੇ ਆਪਰੇਸ਼ਨ ਦੇ ਲਾਲਚ ਵਿਚ ਬੱਚੇ ਦਾ ਜਣੇਪਾਂ ਪਹਿਲਾਂ ਹੀ ਕਰਵਾ ਦਿੱਤਾ, ਜਿਸ ਕਾਰਨ ਇਹ ਮੌਤ ਹੋਈ ਹੈ। ਪਰਿਵਾਰ ਦੇ ਹੱਕ ਵਿਚ ਨਿਤਰੀਆਂ ਜਥੇਬੰਦੀਆਂ ਨੇ ਅਣਗਹਿਲੀ ਵਰਤਣ ਵਾਲੇ ਹਸਪਤਾਲ ਖਿਲਾਫ ਕਾਰਵਾਈ ਮੰਗੀ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਹਾਲਤ ਵਿਗੜ ਗਈ ਪਰੰਤੂ ਡਾਕਟਰ ਨੇ ਸਮੇਂ ਸਿਰ ਉਸ ਦੀ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਦੱਸਦੇ ਹੋਏ ਡਾਕਟਰ ਮਿੱਠੂ ਮੁਹੰਮਦ ਨੇ ਕਿਹਾ ਕਿ ਉਹਨਾਂ ਦੀ ਨੂੰਹ ਨਾਜੀਆ ਪ੍ਰਵੀਨ ਕੁਝ ਦਿਨ ਪਹਿਲਾਂ ਜਣੇਪੇ ਦੇ ਮਾਮਲੇ ‘ਚ ਆਪਣੇ ਪੇਕੇ ਮਲੇਰਕੋਟਲਾ ਵਿਖੇ ਗਈ ਸੀ ਜਿਸ ਦੀ ਦੋ ਦਿਨ ਪਹਿਲਾਂ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਮਲੇਰਕੋਟਲਾ ਦੇ ਇੱਕ ਲੋਕਲ ਡਾਕਟਰ ਨੂੰ ਦਿਖਾਇਆ ਗਿਆ ਜਿਸ ਦੀ ਸਲਾਹ ‘ਤੇ ਅੱਗੇ ਲੁਧਿਆਣਾ ਦੇ ਸੀਰਤ ਹਸਪਤਾਲ ਲਿਜਾਇਆ ਗਿਆ। ਉਹਨਾਂ ਕਿਹਾ ਕਿ ਸੀਰਤ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਆਪਰੇਸ਼ਨ ਦੇ ਲਾਲਚ ਵਿੱਚ ਸਮੇਂ ਤੋਂ ਪਹਿਲਾਂ ਹੀ ਬੱਚੇ ਦਾ ਜਣੇਪਾ ਕਰਵਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਦੀ ਹਾਲਤ ਵਿਗੜ ਗਈ ਪਰੰਤੂ ਡਾਕਟਰਾਂ ਨੇ ਪਰਿਵਾਰਿਕ ਮੈਂਬਰਾਂ ਦੇ ਕਹਿਣ ‘ਤੇ ਵੀ ਸਮੇਂ ਸਿਰ ਧਿਆਨ ਨਹੀਂ ਦਿੱਤਾ। ਇਹ ਖ਼ਬਰ ਮਿਲਣ ਤੋਂ ਬਾਅਦ ਮਹਿਲ ਕਲਾਂ ਅਤੇ ਮ੍ਰਿਤਕ ਨਾਜ਼ੀਆ ਪਰਵੀਨ ਦੇ ਪੇਕੇ ਮਲੇਰਕੋਟਲਾ ਤੋਂ ਦੀਆਂ ਸਮਾਜਿਕ ਜਨਤਕ ਜਥੇਬੰਦੀਆਂ ਦੇ ਆਗੂ ਸੀਰਤ ਹਸਪਤਾਲ ਲੁਧਿਆਣਾ ਪੁੱਜੇ ਅਤੇ ਡਾਕਟਰ ਦੀ ਲਾਪਰਵਾਹੀ ਦੇ ਖਿਲਾਫ ਧਰਨਾ ਦਿੱਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਬੰਧਤ ਡਾਕਟਰ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਡਾਕਟਰ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਨਹੀਂ ਕੀਤੀ ਜਾਵੇਗੀ ਉਹ ਹਸਪਤਾਲ ਤੋਂ ਮ੍ਰਿਤਕਾ ਦੀ ਲਾਸ਼ ਨਹੀਂ ਲੈਣਗੇ ਅਤੇ ਸਸਕਾਰ ਨਹੀਂ ਕਰਨਗੇ। ਖ਼ਬਰ ਲਿਖੇ ਜਾਣ ਤੱਕ ਹਸਪਤਾਲ ਦੇ ਅੱਗੇ ਧਰਨਾ ਲੱਗਿਆ ਹੋਇਆ ਹੈ ਅਤੇ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।