ਪੰਜਾਬ ਜਲੰਧਰ ’ਚ ਬਸਪਾ ਨੂੰ ਮਿਲਿਆ ਵੱਡਾ ਹੁਲਾਰਾ/ ਕਈ ਆਗੂ ਆਗੂ ਬਸਪਾ ’ਚ ਸ਼ਾਮਲ/ ਸੂਬਾ ਪ੍ਰਧਾਨ ਕਰੀਮਪੁਰੀ ਨੇ ਕੀਤਾ ਸਵਾਗਤ By admin - April 6, 2026 0 1 Facebook Twitter Pinterest WhatsApp ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਦੇ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਆਦਮਪੁਰ ਵਿਧਾਨ ਸਭਾ ਹਲਕੇ ਤੇ ਕੋਆਰਡੀਨੇਟਰ ਬੂਟਾ ਸਿੰਘ ਪਟਾਰਾ ਸਾਥੀਆਂ ਸਮੇਤ ਬਸਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਆਪਣੇ ਸੰਬੋਧਨ ਵਿਚ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ “ਪੰਜਾਬ ਸੰਭਾਲ” ਮੁਹਿੰਮ ਨੂੰ ਸੂਬੇ ਭਰ ਦੇ ਲੋਕਾਂ ਵੱਲੋਂ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਤਹਿਤ ਬੂਟਾ ਸਿੰਘ ਪਟਾਰਾ ਨੇ ਵੀ ਸਾਥੀਆਂ ਨੇ ਬਸਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਬੂਟਾ ਸਿੰਘ ਪਟਾਰਾ ਤੇ ਸਾਥੀਆਂ ਦਾ ਬਸਪਾ ਵਿੱਚ ਸਵਾਗਤ ਕੀਤਾ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਸਪਾ ਅੰਦਰ ਪੂਰਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਪਟਾਰਾ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ ਹੈ। ਬਸਪਾ, ਸੂਬੇ ਵਿੱਚ ਆਪਣੇ ਮਜ਼ਬੂਤ ਕੇਡਰ ਰਾਹੀਂ, ਪੰਜਾਬ ਦੇ ਸਮੁੱਚੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸੇ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਸਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਦੱਸਿਆ ਕਿ ਬਸਪਾ ਨੇ ਪਾਰਟੀ ਦੇ ਸੰਸਥਾਪਕ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ‘ਤੇ 15 ਮਾਰਚ ਨੂੰ ਬੰਗਾ ਹਲਕੇ ਦੇ ਬਹਿਰਾਮ ਵਿੱਚ ਦੋਆਬਾ ਖੇਤਰ ਵਿੱਚ ਇੱਕ ਵੱਡੀ ਰੈਲੀ ਕੀਤੀ ਸੀ ਅਤੇ ਹੁਣ ਮਾਲਵਾ ਵਿੱਚ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਬਸਪਾ 9 ਅਪ੍ਰੈਲ ਨੂੰ ਮਾਲਵਾ ਦੇ ਬੁਢਲਾਡਾ, 10 ਅਪ੍ਰੈਲ ਨੂੰ ਫਰੀਦਕੋਟ ਦੇ ਨਿਹਾਲ ਸਿੰਘ ਵਾਲਾ, 11 ਅਪ੍ਰੈਲ ਨੂੰ ਫਿਰੋਜ਼ਪੁਰ ਅਤੇ 14 ਅਪ੍ਰੈਲ ਨੂੰ ਧੂਰੀ ਵਿੱਚ ਵੱਡੀਆਂ ਰੈਲੀਆਂ ਕਰੇਗੀ। ਉਸੇ ਦਿਨ ਤਲਵੰਡੀ ਸਾਬੋ ਵਿੱਚ ਵੀ ਇੱਕ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਸਪਾ ਨੂੰ ਇੱਕ ਵਿਕਲਪ ਵਜੋਂ ਦੇਖ ਰਹੇ ਹਨ।