ਪੰਜਾਬ ਚੰਡੀਗੜ੍ਹ ਵਿਖੇ ਮਨਾਇਆ ਬੀਜੇਪੀ ਦਾ 47ਵਾਂ ਜਨਮ ਦਿਹਾੜਾ/ ਮੁੱਖ ਦਫਤਰ ਪਹੁੰਚੇ ਜਾਖੜ ਨੇ ਦਿੱਤੀ ਵਧਾਈ/ ਕਿਹਾ, ਡਰਾ ਕੇ ਨਹੀਂ ਰੋਕਿਆ ਜਾ ਸਕਦਾ ਬੀਜੇਪੀ ਦਾ ਰਸਤਾ By admin - April 6, 2026 0 2 Facebook Twitter Pinterest WhatsApp ਬੀਜੇਪੀ ਵੱਲੋਂ ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਸੁਨੀਲ ਜਾਖੜ ਨੇ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਨੇ 46 ਸਾਲ ਇੰਝ ਹੀ ਨਹੀਂ ਪੂਰੇ ਕੀਤੇ, ਸਗੋਂ ਬਹੁਤ ਵੱਡਾ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 25 ਕਰੋੜ ਤੋਂ ਉੱਪਰ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠੇ ਹਨ, ਇਹ ਹੈ ਭਾਜਪਾ ਦੀ 46 ਸਾਲ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਡਰ ਦਿਖਾ ਕੇ ਬੀਜੇਪੀ ਦਾ ਰਸਤਾ ਰੋਕਣਾ ਚਾਹੁੰਦੇ ਹਨ ਪਰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਡਰਾ ਕੇ ਕੋਈ ਬੀਜੇਪੀ ਦਾ ਰਸਤਾ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਹੀ ਹੈ ਜੋ ਪੰਜਾਬ ਨੂੰ ਬਚਾ ਸਕਦੀ ਹੈ, ਇਸ ਲਈ ਬਹੁਤੇ ਲੋਕ ਬੀਜੇਪੀ ਵੱਲ ਵੇਖ ਰਹੇ ਹਨ। ਜਾਖੜ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਸੱਤਾ ‘ਚ ਆਉਣਾ ਇਕ ਟੀਚਾ ਹੈ, ਜਦੋਂ ਕਿ ਭਾਜਪਾ ਇਸ ਤਾਕਤ ਦਾ ਇਸਤੇਮਾਲ ਦੇਸ਼ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੀਡਰ ਕਰੋੜਾਂ ਰੁਪਿਆਂ ਦੀਆਂ ਗੱਡੀਆਂ ‘ਚ ਘੁੰਮਣ, ਇਸ ਲਈ ਸਾਨੂੰ ਤਾਕਤ ਨਹੀਂ ਚਾਹੀਦੀ, ਸਗੋਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੀ ਭਾਜਪਾ ਦਾ ਟੀਚਾ ਹੈ ਅਤੇ ਚੱਪਲ ਪਾਉਣ ਵਾਲਾ ਵਿਅਕਤੀ ਵੀ ਹਵਾਈ ਸਫ਼ਰ ਕਰੇ, ਇਹੀ ਭਾਜਪਾ ਦਾ ਮਕਸਦ ਹੈ।