ਤਰਨ ਤਾਰਨ ’ਚ ਹਾਈਵੋਲਟੇਜ ਤਾਰਾਂ ਕਾਰਨ ਹਾਦਸਾ/ ਕਰੰਟ ਲੱਗਣ ਨਾਲ ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ/ ਮਕਾਨ ਦੀ ਉਸਾਰੀ ਦੌਰਾਨ ਵਾਪਰੀ ਘਟਨਾ

0
2

ਤਰਨਤਾਰਨ ਫੋਕਲ ਪੁਆਇੰਟ ਇਲਾਕੇ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਮਕਾਨ ਦੀ ਉਸਾਰੀ ਦੌਰਾਨ ਦੋ ਵਿਅਕਤੀਆਂ ਨੂੰ ਅਚਾਨਕ ਕਰੰਟ ਲੱਗ ਗਿਆ। ਇਸ ਹਾਦਸੇ ਵਿਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਘਟਨਾ ਸਥਾਨ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਾਰਨ ਵਾਪਰਿਆ ਹੈ। ਮ੍ਰਿਤਕ ਦੀ ਪਹਿਚਾਣ ਸੋਨਾ ਸਿੰਘ ਵਜੋਂ ਹੋਈ ਹੈ ਤੇ ਜ਼ਖਮੀ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇੱਥੇ ਇਕ ਮਕਾਨ ਦੀ ਉਸਾਰੀ ਚਲ ਰਹੀ ਸੀ। ਇਸੇ ਦੌਰਾਨ ਰਾਜ ਮਿਸਤਰੀ ਤੇ ਮਜਦੂਰ ਕੰਧ ਨੂੰ ਪਲਸਤਰ ਕਰਦੇ ਸਮੇਂ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਏ, ਜਿਸ ਨਾਲ ਇਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿਚ  ਤਰਨਤਾਰਨ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਿਸ ਮੌਕੇ ਤੇ ਪੁੱਜ ਗਈ ਦੇ ਨਾਲ ਨਾਲ ਬਿਜਲੀ ਵਿਭਾਗ ਦੇ ਉਚਿਤ ਅਧਿਕਾਰੀ ਵੀ ਪੁਜ ਗਏ। ਪੀੜਤ ਪਰਿਵਾਰ ਨੇ ਕਿਹਾ ਕੀ ਰੋਜਾਨਾ ਦੀ ਤਰ੍ਹਾਂ ਅੱਜ ਵੀ ਮਿਹਨਤ ਮਜਦੂਰੀ ਕਰਨ ਸਵੇਰੇ ਘਰੋਂ ਪਿੰਡ ਝੰਡੇਰ ਨੇੜੇ ਤਰਨਤਾਰਨ ਦੇ ਕੰਮ ਕਰਨ ਲਈ ਆਏ ਸਨ। ਮ੍ਰਿਤਕ ਸੋਨਾ ਸਿੰਘ ਅਤੇ ਮਜਦੂਰ ਸਰਨਜੀਤ ਸਿੰਘ ਦੋਵੇਂ ਇਕੋ ਪਿੰਡ ਦੇ ਹਨ। ਲੋਕਾਂ ਦੇ ਦੱਸਣ ਮੁਤਾਬਕ ਦੋਵੇਂ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਇਨ੍ਹਾਂ ਦੇ ਸਿਰ ਉਤੇ ਪਰਿਵਾਰਾਂ ਦਾ ਗੁਜਾਰਾ ਚੱਲਦਾ ਸੀ। ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਮਦਦ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here