ਪੰਜਾਬ ਗੁਰਦਾਸਪੁਰ ’ਚ ਚੋਰਾਂ ਨਵੀਂ ਬਣੀ ਇਮਾਰਤ ’ਤੇ ਧਾਵਾ/ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ By admin - April 5, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਦੀ ਮਸ਼ਹੂਰ ਇਲੈਕਟਰੋਨਿਕ ਦੀ ਦੁਕਾਨ ਅਜੇ ਟੀਵੀ ਸੈਂਟਰ ਦੇ ਮਾਲਕ ਵੱਲੋਂ ਉਸਾਰੀ ਜਾ ਰਹੀ ਨਵੀਂ ਇਮਾਰਤ ਵਿੱਚ ਚੋਰਾਂ ਵੱਲੋਂ ਚੋਰੀ ਦਾ ਵੱਡਾ ਕਾਰਾ ਕੀਤਾ ਗਿਆ। ਇੱਥੇ ਰਾਤ ਵੇਲੇ ਆਏ ਚੋਰ ਲੱਖਾਂ ਰੁਪਏ ਮੁੱਲ ਦੀਆਂ ਏਅਰ ਕੰਡੀਸ਼ਨਰਸ ਦੀਆਂ 15 ਕਾਪਰ ਪਾਈਪਾਂ ਤੇ ਵਾਇਰਿੰਗ ਪੁੱਟ ਕੇ ਲੈ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਵੱਲੋਂ ਇਮਾਰਤ ਦੇ ਤਾਲੇ ਨਹੀਂ ਤੋੜੇ ਗਏ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰ ਛੱਤ ਰਾਹੀਂ ਅੰਦਰ ਦਾਖਲ ਹੋਏ ਅਤੇ ਘਟਨਾ ਅੰਜ਼ਾਮ ਦੇਣ ਬਾਅਦ ਉਸੇ ਰਸਤੇ ਫਰਾਰ ਹੋ ਗਏ। ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਮੁਤਾਬਕ ਕਾਰਵਾਈ ਆਰੰਭ ਦਿੱਤੀ ਹੈ। ਇਮਾਰਤ ਦੇ ਮਾਲਕ ਪੰਕਜ ਮਹਾਜਨ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ ਬੜੀ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਤਿੰਨਾਂ ਮੰਜ਼ਿਲਾਂ ਤੋਂ ਸਮਾਨ ਅਤੇ ਵਾਇਰਿੰਗ ਪੁੱਟ ਕੇ ਤਾਰਾਂ ਚੋਰੀ ਕੀਤੀਆਂ ਗਈਆਂ ਹਨ। ਉਹਨਾਂ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ । ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਨੇੜੇ ਦੇ ਸੀ ਸੀਟੀਵੀ ਕੈਮਰੇ ਖੰਗਾਲੀ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਦੱਸ ਦਈਏ ਕਿ ਜਿਸ ਸਿਮਰਤ ਵਿੱਚ ਚੋਰੀ ਹੋਈ ਹੈ ਉਸਦੇ ਨੇੜੇ ਇੱਕ ਵੱਡਾ ਬੈਂਕ ਅਤੇ ਉਸਦਾ ਏਟੀਐਮ ਵੀ ਹੈ। ਸ਼ਹਿਰ ਦੇ ਕਾਰੋਬਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।