ਅੰਮ੍ਰਿਤਸਰ ਦੇ ਰਾਜਾਸਾਂਸੀ ’ਚ ਦਾਜ ਦੀ ਭੇਂਟ ਚੜ੍ਹੀ ਵਿਆਹੁਤਾ/ ਸਹੁਰਾ ਪਰਿਵਾਰ ’ਤੇ ਲੱਗੇ ਫਾਹਾ ਦੇ ਕੇ ਕਤਲ ਦੇ ਇਲਜ਼ਾਮ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

ਰਾਜਾਸਾਂਸੀ ਦੇ ਪਿੰਡ ਹਰਸਾ ਛੀਨਾ ਸ਼ਹਿਬਾਜ਼ਪੁਰ ਵਿਖੇ ਇੱਕ ਵਿਆਹੁਤਾ ਨੂੰ ਸਹੁਰੇ ਪਰਿਵਾਰ ਵੱਲੋਂ ਫਾਹਾ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕੁਲਜੀਤ ਕੌਰ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਕੁਲਜੀਤ ਕੌਰ ਦਾ ਢਾਈ ਸਾਲ ਪਹਿਲਾਂ ਹਰ ਸਾਸੀਨਾ ਦੇ ਲਵਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ, ਜਿਸ ਨੂੰ ਸਹੁਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੇ ਚਲਦਿਆਂ ਉਸ ਦਾ ਫਾਹਾ ਦੇ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਇੱਕ ਨੌ ਮਹੀਨੇ ਦਾ ਬੱਚਾ ਸੀ। ਜਾਣਕਾਰੀ ਮੁਤਾਬਕ ਕੁਲਜੀਤ ਕੌਰ ਨੂੰ ਦਾਜ ਲਈ ਲਗਾਤਾਰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਈ ਵਾਰ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਜਿਸ ਸਬੰਧੀ ਮੋਤਵਰਾਂ ਵੱਲੋਂ ਕਈ ਵਾਰ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਇਸ ਵਾਰ ਕੁਲਜੀਤ ਕੌਰ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਕੁਲਜੀਤ ਕੌਰ ਨੇ ਆਪਣੀ ਭੈਣ ਨੂੰ ਫੋਨ ਕਰਕੇ ਵੀ ਬੁਲਾਇਆ ਕਿ ਜਲਦੀ ਘਰ ਆਓ ਇਹ ਮੈਨੂੰ ਮਾਰ ਦੇਣਗੇ ਤਾਂ ਜਦੋਂ ਕੁਲਜੀਤ ਕੌਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਕੁਲਜੀਤ ਕੌਰ ਦੀ ਲਾਸ਼ ਘਰ ਵਿੱਚ ਪਈ ਸੀ।
ਪੀੜਿਤ ਪਰਿਵਾਰ ਦਾ ਇਲਜਾਮ ਹੈ ਮ੍ਰਿਤਕ ਨੂੰ ਉਸ ਦਾ ਪਤੀ ਲਵਪ੍ਰੀਤ, ਉਸ ਦੀ ਮਾਂ ਅਤੇ ਨਨਾਣ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਤੇ ਮਾਰਦੇ ਕੁੱਟਦੇ ਸਨ ਤੇ ਉਹਨਾਂ ਤੋਂ ਜਮੀਨ ਵਿੱਚੋਂ ਹਿੱਸਾ ਲਿਆਉਣ ਦੀ ਮੰਗ ਕਰਦੇ ਸਨ ਜੋ ਕਿ ਉਹ ਪੂਰੀ ਨਹੀਂ ਕਰਦੀ ਸੀ ਤਾਂ ਉਸ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਉਹਨਾਂ ਦੱਸਿਆ ਕਿ ਕਈ ਵਾਰ ਬੈਠ ਕੇ ਇਸ ਦੇ ਸਬੰਧੀ ਮੌਤਬਾਲਾਂ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ. ਉਹਨਾਂ ਦੱਸਿਆ ਕਿ ਬੀਤੀ ਸ਼ਾਮ ਉਹਨਾਂ ਦੀ ਬੇਟੀ ਮਨਵੀਰ ਨੂੰ ਕੁਲਜੀਤ ਦਾ ਫੋਨ ਆਇਆ ਕਿ ਇਹਨਾਂ ਨੇ ਮੈਨੂੰ ਮਾਰ ਦੇਣਾ ਹੈ ਜਿਸ ਤੋਂ ਬਾਅਦ ਜਦ ਉੱਥੇ ਜਾ ਕੇ ਦੇਖਿਆ ਤਾਂ ਕੁਲਜੀਤ ਦੀ ਲਾਸ਼ ਮਿਲੀ। ਪਰਿਵਾਰ ਨੇ ਕਿਹਾ ਕਿ ਜਦੋਂ ਤਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਹ ਲਾਸ਼ ਦਾ ਅੰਤਮ ਸਸਕਾਰ ਨਹੀਂ ਕਰਨਗੇ। ਪੁਲਿਸ ਪਰਿਵਾਰ ਦੇ ਬਿਆਨਾਂ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here