ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ’ਚ ਝਗੜਾ/ ਦੋ ਧਿਰਾਂ ਵਿਚਾਲੇ ਚੱਲੇ ਦਾਤਰ ਤੇ ਇੱਟਾਂ ਰੋੜੇ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
1

ਗੁਰਦਾਸਪੁਰ ਅਧੀਨ ਆਉਂਦੇ ਪਿੰਡ ਗੁਰਦਾਸ ਨੰਗਲ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵਾਂ ਧਿਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਦੀ ਖੁਲ੍ਹ ਕੇ ਵਰਤੋਂ ਕੀਤੀ। ਲੜਾਈ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਝਗੜੇ ਦੇ ਵਜ੍ਹਾ ਇਕ ਨੌਜਵਾਨ ਨੂੰ ਦੂਜੀ ਧਿਰ ਵੱਲੋਂ ਗਲੀ ਵਿਚ ਖੜ੍ਹਣ ਤੋਂ ਰੋਕਣਾ ਦੱਸਿਆ ਜਾ ਰਿਹਾ ਹੈ। ਹਮਲੇ ਵਿਚ ਦੋਵੇਂ ਧਿਰਾਂ ਦੇ ਕੁੱਝ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ।
ਇਸ ਮਾਮਲੇ ਵਿਚ ਪਹਿਲੀ ਧਿਰ ਦਾ ਇਲਜਾਮ ਹੈ ਕਿ ਰਾਤ ਹੋਣ ਕਰਨ ਇੱਕ ਨੌਜਵਾਨ ਨੂੰ ਗਲੀ ਵਿੱਚ ਖਲੋਣ ਤੋਂ ਰੋਕਿਆ ਗਿਆ ਸੀ, ਜਿਸ ਤੋਂ ਨਾਰਾਜ ਹੋ ਕੇ ਦੂਜੀ ਧਿਰ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹਨਾਂ ਦੀਆਂ ਘਰ ਦੀਆਂ ਔਰਤਾਂ ਸਮੇਤ ਇੱਕ ਬਜ਼ੁਰਗ ਜ਼ਖਮੀ ਹੋ ਗਿਆ। ਦੂਜੇ ਪਾਸੇ ਦੂਜੇ ਧਿਰ ਨੇ ਦੋਸ਼ ਲਗਾਇਆ ਹੈ ਕਿ ਗਲੀ ਵਿਚ ਲੰਘਣ ਨੂੰ ਲੈ ਕੇ ਉਹਨਾਂ ਤੇ ਪਹਿਲੀ ਧਿਰ ਵੱਲੋਂ ਉਨ੍ਹਾਂ ਤੇ ਇੱਟਾਂ ਰੋੜੇ ਚਲਾਏ ਗਏ ਅਤੇ ਫੇਰ ਉਹਨਾਂ ’ਤੇ ਹਮਲਾ ਕਰ ਦਿੱਤਾ ਗਿਆ। ਇਸ ਜਿਸ ਵਿੱਚ ਉਹ ਦੋਵੇਂ ਭਰਾ ਜ਼ਖ਼ਮੀ ਹੋ ਗਏ।
ਹਸਪਤਾਲ ਵਿੱਚ ਇਲਾਜ ਅਧੀਨ ਵਾਰਿਸ ਮਸੀਹ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਜਦੋਂ ਉਹ ਆਪਣੇ ਘਰ ਸੀ, ਤਾਂ ਕੁਝ ਨੌਜਵਾਨਾਂ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦਾਤਰ, ਕਿਰਪਾਨਾਂ ਅਤੇ ਡੰਡਿਆਂ ਨਾਲ ਉਸ ‘ਤੇ ਵਾਰ ਕੀਤੇ। ਪੀੜਤ ਅਨੁਸਾਰ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਕਰੀਬ 25 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ ਉਸ ਦੀ ਬਾਂਹ ਟੁੱਟ ਗਈ ਹੈ ਅਤੇ ਅੰਗੂਠੇ ‘ਤੇ ਵੀ ਗੰਭੀਰ ਸੱਟ ਲੱਗੀ ਹੈ। ਵਾਰਿਸ ਮਸੀਹ ਨੇ ਦੱਸਿਆ ਕਿ ਜਦੋਂ ਉਸ ਦੀ ਧੀ ਅਤੇ ਪਤਨੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ।
ਉਸਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਉਸ ਨੇ ਇੱਕ ਬੱਚੇ ਨੂੰ ਰਾਤ ਦੇ ਸਮੇਂ ਬਾਹਰ ਖੜ੍ਹੇ ਦੇਖ ਕੇ ਸਿਰਫ਼ ਇੰਨਾ ਕਿਹਾ ਸੀ ਕਿ “ਪੁੱਤ, ਹੁਣ ਹਨੇਰਾ ਹੋ ਗਿਆ ਹੈ, ਆਪਣੇ ਘਰ ਜਾਓ।” ਪੀੜਤ ਦਾ ਦੋਸ਼ ਹੈ ਕਿ ਇਸੇ ਗੱਲ ਨੂੰ ਲੈ ਕੇ ਹਮਲਾਵਰਾਂ ਨੇ ਨਸ਼ੇ ਦੀ ਹਾਲਤ ਵਿੱਚ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ।  ਦੂਜੇ ਪਾਸੇ ਹਮਲਾਵਰ ਧਿਰ ਦੇ ਉਸੇ ਨਾਲ ਸਰਵਨ ਸਿੰਘ ਦਾ ਕਹਿਣਾ ਹੈ ਕਿ ਗਲੀ ਵਿੱਚ ਲੰਘਣ ਤੋਂ ਵਾਰਿਸ ਮਸੀਹ ਵੱਲੋਂ ਪਹਿਲਾਂ ਛੱਤ ਤੇ ਚੜ ਕੇ ਉਹਨਾਂ ਤੇ ਇੱਟਾਂ ਰੋੜੇ ਮਾਰੇ ਗਏ ਤੇ ਫਿਰ ਉਸਦੇ ਤੇ ਉਸਦੇ ਭਰਾ ਤੇ ਹਮਲਾ ਕਰ ਦਿੱਤਾ ਗਿਆ , ਜਿਸ ਨਾਲ ਉਹ ਦੋਵੇਂ ਵੀ ਜ਼ਖ਼ਮੀ ਹੋ ਗਏ ਹਨ।

LEAVE A REPLY

Please enter your comment!
Please enter your name here