ਫਰੀਦਕੋਟ ਜੇਲ੍ਹ ਚੋਂ 4 ਮੋਬਾਈਲ ਤੇ ਸਿਮ ਬਰਾਮਦ/ ਤਲਾਸੀ ਮੁਹਿੰਮ ਦੌਰਾਨ ਬੈਰਕਾਂ ਚੋਂ ਹੋਈ ਬਰਾਮਦਗੀ/ 4 ਹਵਾਲਾਤੀਆਂ ਤੇ ਇਕ ਕੈਦੀ ਖਿਲਾਫ ਮਾਮਲਾ ਦਰਜ

0
2

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਫਰੀਦਕੋਟ ਦੀ ਮਾਡਰਨ ਜੇਲ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਕ ਵਾਰ ਫਿਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਫਰੀਦਕੋਟ ਦੀ ਮਾਡਰਨ ਜੇਲ ਵਿੱਚੋਂ ਚਾਰ ਮੋਬਾਇਲ ਫੋਨ ਅਤੇ ਇੱਕ ਸਿਮ ਬਰਾਮਦ ਕੀਤਾ ਗਿਆ ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਚਾਰ ਹਵਾਲਾਤੀਆਂ ਅਤੇ ਇੱਕ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਦੱਸ ਦਈਏ ਕਿ ਪਿਛਲੇ ਦਿਨਾਂ ਵਿੱਚ ਵੀ ਲਗਾਤਾਰ ਮੋਬਾਈਲ ਫੋਨ ਮਿਲਣ ਤੋਂ ਬਾਅਦ ਕੁਝ ਅਗਿਆਤ ਅਤੇ ਕੁਝ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਖਿਲਾਫ ਮਾਮਲੇ ਦਰਜ ਹੋਏ ਸਨ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹਨਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਜੇਲ ਦੇ ਅੰਦਰ ਮੋਬਾਇਲ ਕਿਸ ਤਰੀਕੇ ਨਾਲ ਇਹਨਾਂ ਕੈਦੀਆਂ ਕੋਲ ਪੁੱਜੇ, ਪਰ ਜੇ ਗੱਲ ਕਰੀਏ ਤਾਂ ਹਾਲੇ ਤੱਕ ਮੋਬਾਈਲ ਮਿਲਣ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਬਰਕਰਾਰ ਹੈ ਨਾ ਤਾਂ ਕਿਸੇ ਕੈਦੀ ਤੋਂ ਕੋਈ ਪੁੱਛਗਿੱਛ  ਹੋਈ ਅਤੇ ਨਾ ਹੀ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਿਆ।

LEAVE A REPLY

Please enter your comment!
Please enter your name here