
ਗੁਆਢੀ ਮੁਲਕ ਪਾਕਿਸਤਾਨ ਵਾਲੇ ਪਾਸਿਓ ਡਰੋਨ ਰਾਹੀਂ ਨਸ਼ੇ ਤੇ ਹਥਿਆਰ ਭੇਜਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤਾਜ਼ਾ ਖਬਰ ਤਰਨ ਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਡਲੀਰੀ ਤੋਂ ਸਾਹਮਣੇ ਆਈ ਹੈ, ਜਿੱਥੇ ਪੁਲਿਸ ਨੇ ਡਰੋਨ ਰਾਹੀਂ ਖੇਤਾਂ ਵਿਚ ਸੁੱਟੇ ਹਥਿਆਰ ਬਰਾਮਦ ਕੀਤੇ ਗਏ ਹਨ। ਖਬਰਾਂ ਮੁਤਾਬਕ ਇਲਾਕੇ ਅੰਦਰ ਡਰੋਨ ਦੀ ਹਰਕਤ ਵੇਖੇ ਜਾਣ ਬਾਅਦ ਪੁਲਿਸ ਤੇ ਬੀਐਸਐਫ ਨੇ ਖੇਤਾਂ ਵਿਚੋਂ ਇਕ ਪੈਕੇਟ ਬਰਾਮਦ ਕੀਤਾ। ਪੈਕੇਟ ਦੀ ਜਾਂਚ ਕਰਨ ਦੌਰਾਨ ਉਸ ਵਿਚੋਂ ਇਕ ਪਿਸਟਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਹਥਿਆਰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

