ਭਾਜਪਾ ਦਫਤਰ ਧਮਾਕਾ ਮਾਮਲੇ ’ਚ ਦੋ ਨੌਜਵਾਨ ਗ੍ਰਿਫਤਾਰ/ ਪਰਿਵਾਰਾਂ ਦਾ ਪ੍ਰਤੀਕਰਮ ਆਇਆ ਸਾਮ੍ਹਣੇ/ ਘਟਨਾ ’ਚ ਸ਼ਮੂਲੀਅਤ ਬਾਰੇ ਜਾਣਕਾਰੀ ਤੋਂ ਕੀਤਾ ਇਨਕਾਰ

0
3

ਪੰਜਾਬ ਇੰਟੈਲੀਜੈਂਸ ਟੀਮ ਨੇ ਭਾਜਪਾ ਦਫਤਰ ਉਤੇ ਹਮਲਾ ਮਾਮਲੇ ਵਿਚ ਮੋਰਿੰਡਾ ਦੇ ਰਹਿਣ ਵਾਲੇ ਅਮਨ ਸਿੰਘ ਅਤੇ ਗੁਰਤੇਜ ਸਿੰਘ ਨਾਮ ਦੇ ਦੋ ਨੌਜਵਾਨਾਂ ਨੂੰ ਮੋਰਿੰਡਾ ਨੇੜਲੇ ਪਿੰਡ ਰਤਨਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਦ ਇਨ੍ਹਾਂ ਦੇ ਪਰਿਵਾਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।
ਗੁਰਤੇਜ ਸਿੰਘ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਚੰਡੀਗੜ੍ਹ ਵਿਚ ਬਾਈਕ ਰਾਈਡ ਦਾ ਕੰਮ ਕਰਦਾ ਸੀ, ਜਿਸ ਨਾਲ ਉਨ੍ਹਾਂ ਦਾ 3 ਸਾਲ ਤੋਂ ਕੋਈ ਸੰਪਰਕ ਨਹੀਂ ਸੀ। ਇਸੇ ਤਰ੍ਹਾਂ ਅਮਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਘਰਵਾਲਾ ਚੰਡੀਗੜ੍ਹ ‘ਚ ਡਰਾਈਵਿੰਗ ਦੇ ਕੰਮ ‘ਤੇ ਜਾਂਦਾ ਸੀ, ਜਿਸ ਨੂੰ ਪੁਲਿਸ ਨੇ ਗੱਡੀ ਦੀ ਟੱਕਰ ਦੇ ਬਹਾਨੇ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਧਮਾਕੇ ਨੇ ਘਟਨਾ ਸਥਾਨ ‘ਤੇ ਖੜ੍ਹੀਆਂ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਕੰਧਾਂ ‘ਤੇ ਨਿਸ਼ਾਨ ਪੈ ਗਏ। ਘਟਨਾ ਦੇ ਦੋ ਵੀਡੀਓ ਵਾਇਰਲ ਹੋਏ, ਉਨ੍ਹਾਂ ਵਿੱਚੋਂ ਇੱਕ ‘ਚ ਇੱਕ ਵਿਅਕਤੀ ਨੂੰ ਗ੍ਰਨੇਡ ਸੁੱਟਦੇ ਹੋਏ ਦਿਖਾਇਆ ਗਿਆ। ਵੀਡੀਓ ਵਿਚ ਦੋ ਨੌਜਵਾਨ ਮੋਟਰ ਸਾਇਕਲ ਤੇ ਫਰਾਰ ਹੁੰਦੇ ਵੀ ਦਿਖਾਈ ਦਿੱਤੇ ਸਨ। ਪੁਲਿਸ ਨੇ ਇਸੇ ਮਾਮਲੇ ਵਿਚ ਇਨ੍ਹਾਂ ਦੋਵਾਂ ਨੂੰ ਨਾਮਜਦ ਕੀਤਾ ਹੈ।

LEAVE A REPLY

Please enter your comment!
Please enter your name here