ਫਾਜਿਲਕਾ ਪੁਲਿਸ ਵੱਲੋਂ ਹਨੀ ਟਰੈਪ ਗਰੋਹ ਦਾ ਪਰਦਾਫਾਸ਼/ ਤਿੰਨ ਔਰਤਾਂ ਸਮੇਤ 6 ਗ੍ਰਿਫਤਾਰ/ ਬਜ਼ੁਰਗ ਨੂੰ ਜਾਲ ’ਚ ਫਸਾ ਕੇ ਮੰਗੇ ਢਾਈ ਲੱਖ

0
1

ਫਾਜਿਲਕਾ ਪੁਲਿਸ ਨੇ ਲੋਕਾਂ ਨੂੰ ਹਨੀ ਟਰੈਪ ਵਿਚ ਫਸਾ ਕੇ ਵਸੂਲੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਤਿੰਨ ਔਰਤਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਕਕਾਰੀ ਅਨੁਸਾਰ ਪੁਲਿਸ ਕੋਲ ਸੀਤੋ ਗੁਨੋ ਤੋਂ ਇਕ ਸ਼ਿਕਾਇਤ ਆਈ ਸੀ, ਜਿਸ ਵਿਚ ਖੇਤਾਂ ਵਿਚ ਗਿਆ ਸਖਸ਼ ਅਚਾਨਕ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਕੋਲ ਰੁਪਿੰਦਰ ਕੌਰ ਨਾਮ ਦੀ ਔਰਤ ਦਾ ਫੋਨ ਆਇਆ, ਜਿਸ ਨੇ ਬਜ਼ੁਰਗ ਨੂੰ ਛੱਡਣ ਬਦਲੇ ਢਾਈ ਲੱਖ ਮੰਗੇ ਸਨ ਅਤੇ ਮੰਗ ਨਾ ਪੂਰੀ ਹੋਣ ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਟੈਕਨੀਕਲ ਟੀਮ ਦੀ ਸਹਾਇਤਾ ਦੇ ਨਾਲ ਮਹਿਜ਼ ਚਾਰ ਘੰਟਿਆਂ ਅੰਦਰ ਮਾਮਲਾ ਹੱਲ ਕਰ ਕੇ ਮੁਲਜਮਾਂ ਨੂੰ ਕਾਬੂ ਕਰ ਲਿਆ। ਪੁਲਿਸ ਦੇ ਦੱਸਣ ਮੁਤਾਬਕ ਰੁਪਿੰਦਰ ਕੌਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਬਜ਼ੁਰਗ ਨੂੰ ਹਨੀ ਟਰੈਪ ਜ਼ਰੀਏ ਆਪਣੇ ਘਰ ਅੰਦਰ ਬੰਦੀ ਬਣਾ ਕੇ ਫਿਰੌਤੀ ਮੰਗੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਹੁਰਾਂ ਨੇ ਦੱਸਿਆ ਕਿ ਸੀਤੋ ਗੁਨੋ ਤੋਂ ਉਹਨਾਂ ਕੋਲੇ ਸ਼ਿਕਾਇਤ ਆਈ ਸੀ ਕਿ ਇੱਕ ਸ਼ਖਸ ਘਰ ਤੋਂ ਖੇਤ ਗਿਆ ਤੇ ਵਾਪਸ ਨਹੀਂ ਮੁੜਿਆ ਤਾਂ ਪਰਿਵਾਰ ਨੂੰ ਕੁਝ ਘੰਟਿਆਂ ਬਾਅਦ ਕਾਲ ਆਈ ਸਾਹਮਣੇ ਤੋਂ ਇੱਕ ਔਰਤ ਰੁਪਿੰਦਰ ਕੌਰ ਬੋਲ ਰਹੀ ਸੀ ਜਿਸ ਨੇ ਕਿਹਾ ਕਿ ਤੁਹਾਡਾ ਬਜ਼ੁਰਗ ਸਾਡੇ ਕਬਜ਼ੇ ਵਿੱਚ ਹੈ ਅਤੇ ਢਾਈ ਲੱਖ ਰੁਪਆ ਅਕਾਊਂਟ ਦੇ ਵਿੱਚ ਪਾ ਦਿਓ ਨਹੀਂ ਤਾਂ ਅਸੀਂ ਇਸ ਦਾ ਬੁਰਾ ਹਸ਼ਰ ਕਰਾਂਗੇ।।
ਪੁਲਿਸ ਨੇ ਦੱਸਿਆ ਕਿ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਇਸ ਸ਼ਖਸ ਨੂੰ ਆਪਣੀ ਟਰੈਪ ਵਿੱਚ ਫਸਾ ਲਿਆ ਗਿਆ ਅਤੇ ਬਾਅਦ ਦੇ ਵਿੱਚ ਇਸ ਨੂੰ ਆਪਣੇ ਘਰ ਦੇ ਵਿੱਚ ਰੱਖ ਫਰੋਤੀ ਮੰਗੀ ਗਈ ਫਰੋਤੀ ਨਾ ਮਿਲਣ ਦੀ ਸੂਰਤ ਦੇ ਵਿੱਚ ਅਸ਼ਲੀਲ ਵੀਡੀਓ ਬਣਾ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਗਈ ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਟੈਕਨੀਕਲ ਟੀਮ ਦੀ ਸਹਾਇਤਾ ਦੇ ਨਾਲ ਮਹਿਜ਼ ਚਾਰ ਘੰਟਿਆਂ ਦੇ ਵਿੱਚ ਹੀ ਮਾਮਲਾ ਹੱਲ ਕਰ ਲਿਆ। ਇਸ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਔਰਤਾਂ ਸਮੇਤ ਛੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here