ਪੰਜਾਬ ਦੀਨਾਨਗਰ ’ਚ ਬਲਾਕ ਸੰਮਤੀ ਅਹੁਦੇਦਾਰਾਂ ਦੀ ਤਾਜਪੋਸ਼ੀ/ ਨਵੇਂ ਚੇਅਰਮੈਨ ਤੇ ਵਾਇਸ ਚੇਅਰਮੈਨ ਨੇ ਸੰਭਾਲਿਆ ਅਹੁਦਾ By admin - April 3, 2026 0 1 Facebook Twitter Pinterest WhatsApp ਹਲਕਾ ਦੀਨਾਨਗਰ ਅੰਦਰ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਅੱਜ ਬਲਾਕ ਦੋਰਾਂਗਲਾ ਅਤੇ ਦੀਨਾਨਗਰ ਅੰਦਰ ਦੋ ਵੱਖ-ਵੱਖ ਤਾਜਪੋਸ਼ੀ ਪ੍ਰੋਗਰਾਮ ਕਰ ਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਰਸਮੀ ਤੌਰ ਉੱਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕੁਰਸੀ ’ਤੇ ਬਿਠਾਇਆ ਗਿਆ। ਬੀਡੀਪੀਓ ਦਫ਼ਤਰ ਦੋਰਾਂਗਲਾ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਨਵੇਂ ਬਣੇ ਚੇਅਰਮੈਨ ਬਲਬੀਰ ਚੰਦ ਅਤੇ ਵਾਇਸ ਚੇਅਰਪਰਸਨ ਗੁਰਮੀਤ ਕੌਰ ਦੀ ਤਾਜਪੋਸ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਰਸਮੀ ਤੌਰ ’ਤੇ ਕੁਰਸੀ ਉੱਤੇ ਬਿਠਾਇਆ। ਇਸੇ ਤਰ੍ਹਾਂ ਦੂਜੇ ਪ੍ਰੋਗਰਾਮ ਤਹਿਤ ਬਲਾਕ ਸੰਮਤੀ ਦੀਨਾਨਗਰ ਦੇ ਨਵੇਂ ਚੁਣੇ ਗਏ ਚੇਅਰਪਰਸਨ ਰਾਜ ਰਾਣੀ ਅਤੇ ਵਾਈਸ ਚੇਅਰਮੈਨ ਰਮੇਸ਼ ਚੰਦਰ ਨੂੰ ਕੁਰਸੀਆਂ ’ਤੇ ਬਿਠਾਇਆ ਗਿਆ। ਇਸ ਮੌਕੇ ਦੀਨਾ ਨਗਰ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰਨਾ ਚੌਧਰੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਵਿਕਾਸ ਦੀ ਰਾਜਨੀਤੀ ਕੀਤੀ ਹੈ ਕਦੀ ਵੀ ਬਦਲੇ ਦੀ ਰਾਜਨੀਤੀ ਨਹੀਂ ਕੀਤੀ।