ਚੰਡੀਗੜ੍ਹ ਧਮਾਕੇ ਬਾਰੇ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ/ ਬੀਜੇਪੀ ’ਤੇ ਘਟੀਆ ਸਿਆਸਤ ਦੇ ਲਾਏ ਇਲਜ਼ਾਮ

0
3

 

ਆਪ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਡੀਗੜ੍ਹ ’ਚ ਭਾਜਪਾ ਦਫਤਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ਉਤੇ ਲਿਆ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਸੱਤਾ ਵਾਲੇ ਚੰਡੀਗੜ੍ਹ ਵਿਚ ਹੋਏ ਇਸ ਹਮਲਾ ਉਤੇ ਭਾਜਪਾ ਬਿਨਾਂ ਵਜ੍ਹਾ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਹਾਈ ਸਕਿਊਰਟੀ ਸ਼ਹਿਰ ਵਿਚ ਅਜਿਹੀ ਘਟਨਾ ਵਾਪਰਨਾ ਕਈ ਸ਼ੰਕੇ ਖੜ੍ਹੇ ਕਰਦਾ ਹੈ। ਧਾਲੀਵਾਲ ਨੇ ਕਿਹਾ ਬੀਜੇਪੀ ਇਸ ਮਾਮਲੇ ’ਤੇ ਸਿਆਸਤ ਕਰ ਰਹੀ ਹੈ, ਜਿਸ ਤੋਂ ਦਾਲ ਵਿਚ ਕੁਝ ਕਾਲਾ ਲੱਗਦਾ ਹੈ।

LEAVE A REPLY

Please enter your comment!
Please enter your name here