ਪੰਜਾਬ ਤਰਨ ਤਾਰਨ ’ਚ ਤੇਜ਼-ਰਫਤਾਰੀ ਦਾ ਕਹਿਰ/ ਥਾਰ ਨੇ ਕੁਚਲੇ ਦੋ ਮੋਟਰ ਸਾਇਕਲ ਸਵਾਰ/ ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ By admin - April 2, 2026 0 2 Facebook Twitter Pinterest WhatsApp ਤਰਨ ਤਾਰਨ ਵਿਚ ਇਕ ਤੇਜ਼ ਰਫਤਾਰ ਥਾਰ ਵੱਲੋਂ ਦੋ ਮੋਟਰ ਸਾਇਕਲ ਸਵਾਰਾਂ ਨੂੰ ਕੁਚਲਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਜਣੇ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਜਗਜੀਤ ਸਿੰਘ ਵਾਸੀ ਪਿੰਡ ਚੰਬਾ ਕਲਾਂ ਵਜੋਂ ਹੋਈ ਹੈ। ਹਾਦਸੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਤੇਜ਼ ਰਫਤਾਰ ਥਾਰ ਮੋਟਰ ਸਾਇਕਲ ਸਵਾਰਾਂ ਨੂੰ ਕੁਚਲਦੀ ਹੋਈ ਦਿਖਾਈ ਦੇ ਰਹੀ ਹੈ। ਖਬਰਾਂ ਇਹ ਥਾਰ ਗੱਡੀ ਮ੍ਰਿਤਸਰ ਤੋਂ ਤਰਨਤਾਰਨ ਸ਼ਹਿਰ ਅੰਦਰ ਦਾਖਲ ਹੋਈ ਸੀ, ਜਿਸ ਨੇ ਸਵਾਗਤੀ ਗੇੜ ਦੇ ਨਜ਼ਦੀਕ ਪਹਿਲਾਂ 2 ਰਾਹਗੀਰਾਂ, ਇਕ ਕਾਰ ਅਤੇ ਐਕਟੀਵਾ ਸਕੂਟਰ ਨੂੰ ਟੱਕਰ ਮਾਰੀ ਗਈ ਅਤੇ ਉਸ ਤੋਂ ਬਾਅਦ ਸਾਈਡ ’ਤੇ ਖੜ੍ਹੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਕਾਰਨ ਮੋਟਰਸਾਈਕਲ ਸਵਾਰ ਜਗਜੀਤ ਸਿੰਘ ਵਾਸੀ ਪਿੰਡ ਚੰਬਾ ਕਲਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖਮੀ ਹੋ ਗਿਆ। ਥਾਰ ਗੱਡੀ ਦਾ ਸ਼ਿਕਾਰ ਹੋਏ ਇਬਰਾਹਿਮ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਸੜਕ ਪਾਰ ਕਰ ਰਿਹਾ ਸੀ ਤਾਂ ਥਾਰ ਗੱਡੀ ਨੇ 2 ਵਾਹਨਾਂ ਤੋਂ ਇਲਾਵਾ ਕੁਝ ਲੋਕਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਇਬ੍ਰਾਹਿਮ ਨੇ ਦੱਸਿਆ ਕਿ ਥਾਰ ਚਾਲਕ ਨਸ਼ੇ ’ਚ ਲੱਗ ਰਿਹਾ ਸੀ ਜਿਸ ਦੇ ਨਾਲ ਕੁਝ ਮਹਿਲਾਵਾਂ ਵੀ ਗੱਡੀ ’ਚ ਸਵਾਰ ਸਨ। ਪ੍ਰਤੱਖਦਰਸ਼ੀਆਂ ਮੁਤਾਬਕ ਥਾਰ ਗੱਡੀ ਚਾਲਕ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਥਾਣਾ ਸਿਟੀ ਦੇ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਥਾਰ ਚਾਲਕ ਨੂੰ ਪੁਲਸ ਵੱਲੋਂ ਹਿਰਾਸਤ ’ਚ ਲੈ ਲਿਆ ਅਤੇ ਉਸ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਜੁਰਮ ’ਚ ਵਾਧਾ ਕੀਤਾ ਜਾਵੇਗਾ।