ਪੰਜਾਬ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ/ ਪਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਪਿੰਡ ਸਾਧੂ ਚੱਕ ਦਾ ਸਕੂਲ By admin - April 2, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦਾ ਸਰਕਾਰੀ ਹਾਈ ਸਕੂਲ ਆਪਣੀਆਂ ਵਿਲੱਖਣ ਪ੍ਰਾਪਤੀਆਂ ਸਦਕਾ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਕਰ ਰਿਹਾ ਹੈ। ਇੱਥੇ ਕੰਪਿਊਟਰ ਲੈਬ ਤੋਂ ਲੈ ਕੇ ਡਿਜੀਟਲ ਟੀਚਿੰਗ ਤੱਕ ਦੀਆਂ ਸਹੂਲਤਾਂ ਉਪਲਬਧ ਹਨ ਜਦਕਿ ਆਧੁਨਿਕ ਲਾਇਬਰੇਰੀ ਵਿੱਚ 1000 ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਵਿਦਿਆਰਥੀਆਂ ਲਈ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਸਕੂਲ ਦੇ ਵਿਦਿਆਰਥੀ ਪੜ੍ਹਾਈ ਵਿੱਚ ਤਾਂ ਅਵਲ ਰਹਿੰਦੇ ਹੀ ਹਨ ਹੋਰ ਗਤੀਵਿਧੀਆਂ ਵਿੱਚ ਵੀ ਕਦੇ ਪਿੱਛੇ ਨਹੀਂ ਰਹੇ। ਸਕੂਲ ਦੇ ਵਿਦਿਆਰਥੀ ਜਿਲ੍ਹਾ ਪੱਧਰੀ ਕੁਇਜ ਮੁਕਾਬਲਿਆਂ ਵਿਚ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪਹਿਲੇ ਨੰਬਰ ਤੇ ਆ ਰਹੇ ਹਨ। ਇਸ ਤੋਂ ਇਲਾਵਾ ਸਕੂਲ ਨੇ ਪੜ੍ਹਾਈ, ਖੇਡਾਂ ਤੇ ਹੋਰ ਵੱਖ ਖੇਤਾਂ ਵਿਚ ਚੰਗਾ ਨਾਮਨਾ ਖੱਟਿਆ ਹੈ। ਗੱਲ ਜੇਕਰ ਪੜ੍ਹਾਈ ਦੀ ਕਰੀਏ ਤਾਂ ਇਸ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਮੈਰਿਟ ਹਾਸਿਲ ਕਰ ਕੇ ਸਰਕਾਰ ਵੱਲੋਂ ਸਕਾਲਰਸ਼ਿਪ ਲੈ ਰਹੇ ਹਨ। ਸਕੂਲ ਵਿੱਚ ਇੰਗਲਿਸ਼ ਮੀਡੀਅਮ ਵਿੱਚ ਪੜਾਈ ਵੀ ਉਪਲਬਧ ਹੈ। ਉੱਥੇ ਹੀ ਸਕੂਲ ਦੇ ਅਧਿਆਪਕ ਵੀ ਘੱਟ ਨਹੀਂ ਹਨ। ਅਧਿਆਪਕਾਂ ਵੱਲੋਂ ਆਪਣੀ ਤਨਖਾਹ ਨਾਲ ਸਕੂਲ ਵਿੱਚ ਲੋਕ ਟਾਈਲਾਂ ਅਤੇ ਹੋਰ ਕਈ ਕੰਮ ਕਰਵਾਏ ਹਨ ਜਦਕਿ ਇੱਕ ਏਸੀ ਵੀ ਪ੍ਰਿੰਸੀਪਲ ਵੱਲੋਂ ਆਪਣੇ ਖਰਚੇ ਤੇ ਲਗਵਾਇਆ ਗਿਆ ਹੈ। ਕੁੱਲ ਮਿਲਾ ਕੇ ਇਹ ਸਕੂਲ ਬਾਕੀ ਸਰਕਾਰੀ ਸਕੂਲਾਂ ਲਈ ਰਾਹ-ਦਸੇਰਾ ਬਣਿਆ ਹੋਇਆ ਹੈ, ਜਿਸ ਤੋਂ ਸੇਧ ਲੈ ਕੇ ਹੋਰ ਬਹੁਤੇ ਸਾਰੇ ਸਕੂਲ ਵੀ ਆਪਣੇ ਪੜ੍ਹਾਈ ਤੇ ਸਕੂਲ ਅੰਦਰਲੇ ਮਾਹੌਲ ਤੇ ਵਾਤਾਵਰਣ ਨੂੰ ਬਿਹਤਰ ਬਣਾ ਸਕਦੇ ਹਨ।