ਮਾਨਸਾ ਦੇ ਝੁਨੀਰ ’ਚ ਏਟੀਐਮ ਮਸ਼ੀਨ ਦੀ ਲੁੱਟ/ ਨਕਦੀ ਸਮੇਤ ਏਟੀਐਮ ਉਖਾੜ ਕੇ ਲੈ ਕੇ ਚੋਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
2

ਮਾਨਸਾ ਜ਼ਿਲ੍ਹੇ ਦੇ ਝੁਨੀਰ ਕਸਬੇ ਵਿੱਚ ਅਣਪਛਾਤੇ ਚੋਰਾਂ ਵੱਲੋਂ ਏਟੀਐਮ ਮਸ਼ੀਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਰਾਤ ਨੂੰ ਆਏ ਚੋਰ ਐਸਬੀਆਈ ਬੈਂਕ ਦੀ ਮਸ਼ੀਨ ਨੂੰ ਕਟਰ ਨਾਲ ਕੱਟ ਕੇ ਆਪਣੇ ਨਾਲ ਲੈ ਗਏ। ਖਬਰਾਂ ਮੁਤਾਬਕ ਏਟੀਐਮ ਮਸ਼ੀਨ ਵਿਚ ਲੱਖਾਂ ਰੁਪਏ ਕੈਸ਼ ਸੀ, ਜਿਸ ਨੂੰ ਚੋਰ ਮਸ਼ੀਨ ਸਮੇਤ ਲੈ ਕੇ ਫਰਾਰ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪੁਲਿਸ ਨੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਵਿੱਚ, ਝੁਨੀਰ ਥਾਣੇ ਦੇ SHO ਅਵਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ SBI ਬੈਂਕ ਦੀ ATM ਮਸ਼ੀਨ, ਨਕਦੀ ਸਮੇਤ ਚੋਰੀ ਕਰ ਲਈ ਹੈ। ਜਾਣਕਾਰੀ ਅਨੁਸਾਰ, ATM ਮਸ਼ੀਨ ਵਿੱਚ ਲਗਭਗ 8 ਲੱਖ ਰੁਪਏ ਜਮ੍ਹਾ ਸਨ। ਇਸ ਦੌਰਾਨ, ਬੈਂਕ ਅਧਿਕਾਰੀ ਘਟਨਾ ਬਾਰੇ ਟਿੱਪਣੀ ਕਰਨ ਤੋਂ ਬਚਦੇ ਨਜ਼ਰ ਆਏ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here