ਗੁਰਦਾਸਪੁਰ ਪੁਲਿਸ ਹੁਣ ਰਾਤ ਨੂੰ ਵੀ ਰਹੇਗੀ ਮੁਸ਼ਤੈਦ/ ਜ਼ਿਲ੍ਹੇ ਨੂੰ ਮਿਲੇ 21 ਐਮਰਜੰਸੀ ਰਿਸਪਾਂਸ ਵਹੀਕਲ/ ਐਸਐਸਪੀ ਨੇ ਕੀਤੀ ਸਰਪ੍ਰਾਈਜ਼ ਚੈਕਿੰਗ

0
1

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਹੁਣ ਰਾਤ ਸਮੇਂ ਵੀ ਪੂਰੀ ਤਰ੍ਹਾਂ ਮੁਸ਼ਤੈਦ ਰਿਹਾ ਕਰੇਗੀ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੁਲਿਸ ਨੂੰ 21 ਐਮਰਜੰਸੀ ਰਿਸਪਾਂਸ ਵਹੀਕਲ ਮੁਹੱਈਆ ਕਰਵਾਏ ਗਏ ਨੇ, ਜਿਸ ਨਾਲ ਪੁਲਿਸ ਨੂੰ ਰਾਤ ਸਮੇਂ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਨ ਵਿਚ ਮਦਦ ਮਿਲੇਗੀ। ਇਸੇ ਤਹਿਤ ਐਸਐਸਪੀ ਗੁਰਦਾਸਪੁਰ ਅਦਿਤਿਆ ਨੇ ਦੇਰ ਰਾਤ ਸ਼ਹਿਰ ਵਿੱਚ ਲੱਗੇ ਹੋਏ ਰਾਤ ਦੇ ਨਾਕਿਆਂ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਅਤੇ ਇਸ ਦੌਰਾਨ ਉਹਨਾਂ ਨੇ ਇਨਾ ਐਮਰਜਂਸੀ ਰਿਸਪਾਂਸ ਗਸ਼ਤ ਦਲ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ। ਉਹਨਾਂ ਪੀਸੀਆਰ ਅਤੇ ਈਆਰਐਸ ਪੈਟਰੋਲਿੰਗ ਮੁਲਾਜ਼ਮਾਂ ਨੂੰ ਸਖਤ ਨਿਰਦੇਸ਼ ਦਿੱਤਾ ਕਿ ਰਾਤ ਵੇਲੇ ਵਿਸ਼ੇਸ਼ ਸਾਵਧਾਨੀ ਅਤੇ ਮੁਸਤੈਦੀ ਵਰਤਣ ਤਾਂ ਜੋ ਰਾਤ ਦੇ ਹਨੇਰੇ ਵਿੱਚ ਹੋਣ ਵਾਲੀਆਂ ਅਪਰਾਧਕ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਇਸ ਵੇਲੇ ਉਹਨਾਂ ਨੇ ਖੁਦ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤੀ।

LEAVE A REPLY

Please enter your comment!
Please enter your name here