ਪੰਜਾਬ ਫਰੀਦਕੋਟ ਦੇ ਬੈਂਕ ਅੱਗੇ ਕਿਸਾਨਾਂ ਦਾ ਧਰਨਾ ਜਾਰੀ/ ਕਿਸਾਨ ਭਰਾਵਾਂ ਦੀ ਆਤਮ-ਹੱਤਿਆ ਨੂੰ ਲੈ ਕੇ ਪ੍ਰਦਰਸ਼ਨ By admin - April 1, 2026 0 3 Facebook Twitter Pinterest WhatsApp ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਦਾ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਅੰਦਰ ਕਿਸਾਨ ਵਿਕਾਸ ਬੈਂਕਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਫਰੀਦਕੋਟ ਦੇ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਦੇ ਦੂਜੇ ਦਿਨ ਵੀ ਅੱਜ ਕਿਸਾਨ ਆਗੂਆਂ ਤੇ ਬੈਂਕ ਅਧਿਕਾਰੀਆਂ ਵਿਚਕਾਰ ਕਈ ਦੌਰ ਦੀ ਗੱਲਬਾਤ ਹੋਈ। ਕਿਸਾਨ ਜਥੇਬੰਦੀਆਂ ਨੇ ਕਰਜ਼ੇ ਵਿਚ ਫਸੇ ਕਿਸਾਨਾਂ ਤੋਂ ਲਏ ਚੈੱਕ ਵਾਪਸ ਕਰਨ ਅਤੇ ਵਨ ਟਾਈਮ ਸੈਟਲਮੈਂਟ ਰਾਹੀਂ ਕਰਜ਼ੇ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਜੇਕਰ ਬੈਂਕ ਅਧਿਕਾਰੀਆਂ ਨੇ ਮੰਗਾਂ ਤੇ ਸਹਿਮਤੀ ਨਾ ਦਿੱਤੀ ਤਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਅੱਜ ਧਰਨੇ ਦੇ ਦੂਸਰੇ ਦਿਨ ਕਿਸਾਨ ਆਗੂਆਂ ਅਤੇ ਬੈਂਕ ਅਧਿਕਾਰੀਆਂ ਦੇ ਵਿੱਚ ਕਈ ਵਾਰ ਗੱਲਬਾਤ ਦਾ ਦੌਰ ਚਲਿਆ। 0ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨੂੰ ਆਪਣੀਆਂ ਮੰਗਾਂ ਲਿਖਤ ਰੂਪ ਵਿੱਚ ਦੇਣ ਦੀ ਗੱਲ ਕਹੀ ਤਾਂ ਜੋ ਆਪਣੇ ਉੱਚ ਅਧਿਕਾਰੀਆਂ ਤੱਕ ਇਹ ਮੰਗਾਂ ਨੂੰ ਪਹੁੰਚਾ ਸਕਣ। ਉਧਰ ਕਿਸਾਨ ਆਗੂ ਇਸ ਗੱਲ ਨੂੰ ਲੈ ਕੇ ਬਜ਼ਿਦ ਹਨ ਕਿ ਕਰਜੇ ਲੈਣ ਸਮੇਂ ਕਿਸਾਨਾਂ ਤੋਂ ਲਏ ਗਏ ਚੈੱਕ ਉਹਨਾਂ ਨੂੰ ਵਾਪਸ ਕੀਤੇ ਜਾਣ ਅਤੇ ਅੱਗੇ ਤੋਂ ਵੀ ਕਰਜ ਦੇਣ ਸਮੇਂ ਉਹਨਾਂ ਤੋਂ ਚੈੱਕ ਨਾ ਲਏ ਜਾਣ ਅਤੇ ਵਨ ਟਾਈਮ ਸੈਟਲਮੈਂਟ ਰਾਹੀਂ ਕਰਜੇ ਦੀ ਰਕਮ ਲਈ ਜਾਵੇ ਅਤੇ ਬਾਅਦ ਵਿੱਚ ਕਿਸੇ ਕਿਸਮ ਦਾ ਵਾਧੂ ਖਰਚਾ ਜਾਂ ਆਡਿਟ ਦਾ ਬਹਾਨਾ ਲਗਾ ਕਿਸਾਨਾਂ ਦੇ ਖਾਤੇ ਵਿੱਚ ਮੁੜ ਦੁਬਾਰਾ ਹੋਰ ਰਕਮ ਨਾ ਵਸੁਲੀ ਜਾਵੇ। ਉਹਨਾਂ ਕਿਹਾ ਕਿ ਅੱਜ ਬੈਂਕ ਅਧਿਕਾਰੀਆਂ ਨੇ ਖੁਦ ਮੰਨਿਆ ਕਿ ਕਰਜੇ ਸਮੇਂ ਕਿਸਾਨਾਂ ਤੋਂ ਚੈੱਕ ਲਏ ਜਾਂਦੇ ਹਨ ਜਿਸ ਨਾਲ ਇਹ ਸਾਫ ਹੁੰਦਾ ਹੈ ਕਿ ਕਿਤੇ ਨਾ ਕਿਤੇ ਬੈਂਕ ਅਧਿਕਾਰੀ ਕਿਸਾਨਾਂ ਨੂੰ ਕਿਸੇ ਵੇਲੇ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਉਲਝਾ ਸਕਦੇ ਹਨ। ਇਸ ਲਈ ਉਹਨਾਂ ਦੀ ਮੰਗ ਹੈ ਕਿ ਕਰਜ ਲੈਣ ਸਮੇਂ ਕਿਸਾਨਾਂ ਤੋਂ ਚੈੱਕ ਨਾ ਲਏ ਜਾਣ। ਉਹਨਾਂ ਕਿਹਾ ਕਿ ਕੱਲ੍ਹ ਪੰਜਾਬ ਭਰ ਦੇ ਕਿਸਾਨ ਆਗੂ ਇਸ ਧਰਨੇ ਵਿੱਚ ਆਪਣੀ ਸ਼ਮੂਲੀਅਤ ਕਰਨਗੇ ਅਤੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਤਰੀਕੇ ਦੇ ਨਾਲ ਧਰਨੇ ਦੀ ਅਗਲੀ ਰੂਪਰੇਖਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਬੈਂਕ ਦੇ ਉਚ ਅਧਿਕਾਰੀ ਉਹਨਾਂ ਦੀ ਮੰਗਾਂ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦੇ ਤਾਂ ਇਹ ਧਰਨਾ ਪੰਜਾਬ ਪੱਧਰ ਦਾ ਫਰੀਦਕੋਟ ਵਿੱਚ ਜਾਰੀ ਰਹੇਗਾ।