ਮਾਛੀਵਾੜਾ ਦੇ ਕੁਹਾੜਾ ਰੋਡ ’ਤੇ ਫੈਕਟਰੀ ਨੂੰ ਅੱਗ/ ਬੁਆਇਲਰ ’ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

0
1

 

ਮਾਛੀਵਾੜਾ ਸਾਹਿਬ ਦੇ ਕੁਹਾੜਾ ਰੋਡ ’ਤੇ ਪੈਦੇ ਪਿੰਡ ਭੱਟੀਆਂ ਵਿਖੇ ਬੀਤੀ ਰਾਤ ਉਸ ਵੇਲੇ ਹਾਲਾਤ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਅਹਾਰ ਫੂਡ ਫੈਕਟਰੀ ਅੰਦਰ ਅਚਾਨਕ ਅੱਗ ਲੱਗ ਗਈ। ਫੈਕਟਰੀ ਬੁਆਇਲਰ ਅੰਦਰ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਦੀ ਸੂਚਨਾ ਮਿਲਣ ਬਾਅਦ ਸਮਰਾਲਾ ਤੇ ਲੁਧਿਆਣੇ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਬਾਦ ਅੱਗ ਤੇ ਕਾਬੂ ਪਾਇਆ। ਹਾਦਸਾ ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਮਿੱਲ ਦੇ ਮੈਨੇਜਰ ਦੇ ਦੱਸਣ ਮੁਤਾਬਕ ਰਾਤ 12.10 ਵਜੇ ਫੈਕਟਰੀ ਦੇ ਬੁਆਇਲਰ ’ਚ ਅੱਗ ਲੱਗ ਗਈ ਤਾਂ ਉਨ੍ਹਾਂ ਤੁਰੰਤ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਬੁਲਾਈਆਂ। ਉਨ੍ਹਾਂ ਕਿਹਾ ਕਿ ਲੁਧਿਆਣਾ, ਸਮਰਾਲਾ ਸਮੇਤ 3 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ ਜਿਨ੍ਹਾਂ ਕਰੀਬ 7-8 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਅੱਗ ਲੱਗਣ ਸਮੇਂ ਜੋ ਵੀ ਮੁਲਾਜ਼ਮ ਕੰਮ ਕਰ ਰਹੇ ਸੀ, ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

LEAVE A REPLY

Please enter your comment!
Please enter your name here