ਪੰਜਾਬ ਜਲੰਧਰ ’ਚ ਸ਼ਰਾਬ ਦੇ ਠੇਕੇ ’ਤੇ ਹੰਗਾਮਾ/ ਕੀਮਤ ਜ਼ਿਆਦਾ ਵਸੂਲਣ ਨੂੰ ਲੈ ਕੇ ਤਕਰਾਰ/ ਠੇਕੇ ਦੇ ਮੁਲਾਜ਼ਮਾਂ ’ਤੇ ਕੁੱਟਮਾਰ ਦੇ ਲੱਗੇ ਇਲਜ਼ਾਮ By admin - March 31, 2026 0 1 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਨਿਊ ਦਸਮੇਸ਼ ਨਗਰ ਇਲਾਕੇ ਚ ਸਥਿਤ ਸ਼ਰਾਬ ਦੇ ਠੇਕੇ ਉਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸ਼ਰਾਬ ਖਰੀਦਣ ਆਏ ਕੁੱਝ ਗ੍ਰਾਹਕਾਂ ਦੀ ਕਰਿੰਦਿਆਂ ਨਾਲ ਬਹਿਸ਼ ਹੋ ਗਈ। ਗ੍ਰਾਹਕਾਂ ਨੇ ਠੇਕੇ ਦੇ ਕਰਿੰਦੇ ਉਤੇ 10 ਰੁਪਏ ਜ਼ਿਆਦਾ ਕੀਮਤ ਵਸੂਲਣ ਦੇ ਇਲਜਾਮ ਲਾਏ। ਇਸੇ ਦੌਰਾਨ ਠੇਕੇ ਦੇ ਕਰਿੰਦੇ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਕਥਿਤ ਤੌਰ ਤੇ ਗ੍ਰਾਹਕਾਂ ਉਤੇ ਹਮਲਾ ਕਰ ਦਿੱਤਾ, ਜਿਸ ਨਾਲ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਸੰਨੀ ਧਵਨ ਅਤੇ ਕਮਲ ਵਜੋਂ ਹੋਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਇਕੱਠਾ ਹੋਏ ਸਥਾਨਕ ਵਾਸੀਆਂ ਨੇ ਠੇਕਾ ਬੰਦ ਕਰਨ ਦੀ ਮੰਗ ਕੀਤੀ। ਸਥਾਨਕ ਵਾਸੀਆਂ ਨੇ ਦੁਕਾਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਸਥਾਨਕ ਵਾਸੀਆਂ ਨੇ ਠੇਕਾ ਬੰਦ ਕਰਨ ਦੀ ਮੰਗ ਕੀਤੀ ਅਤੇ ਠੇਕੇਦਾਰ ਦੇ ਕਰਮਚਾਰੀ ਨੇ ਠੇਕੇ ਨੂੰ ਤਾਲਾ ਲਗਾ ਕੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਠੇਕੇਦਾਰ ਦੇ ਕਰਮਚਾਰੀ ਨੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਸਵੇਰੇ ਉਸਦੇ ਬਿਆਨ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।