ਪੰਜਾਬ ਪੰਜਾਬ ’ਚ ਕਣਕ ਲਈ ਕੇਂਦਰ ਸਰਕਾਰ ਸਰਗਰਮ/ ਜਾਰੀ ਕੀਤੀ ਖਰੀਦ ਲਈ ਲੋੜੀਂਦੀ ਸੀਸੀਐਲ ਲਿਮਟ/ ਭਾਜਪਾ ਬੁਲਾਰਾ ਬਲੀਏਵਾਲ ਨੇ ਦਿੱਤੀ ਜਾਣਕਾਰੀ By admin - March 31, 2026 0 2 Facebook Twitter Pinterest WhatsApp ਕੇਂਦਰ ਸਰਕਾਰ ਨੇ ਪੰਜਾਬ ਵਿਚੋਂ ਕਣਕ ਦੀ ਖਰੀਦ ਲਈ ਸੀਸੀਐਲ ਲਿਮਟ ਦਾ ਪੈਸਾ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚੋਂ ਕਣਕ ਦੀ ਖਰੀਦ ਲਈ ਲੋੜੀਂਦਾ ਪੈਸਾ ਖਰੀਦ ਜਾਰੀ ਹੋਣ ਤੋਂ ਹਫਤਾ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ 11 ਸਾਲਾਂ ਤੋਂ ਕਿਸਾਨਾਂ ਦੀ ਫਸਲ ਦੀ ਨਿਰਵਿਘਣ ਖਰੀਦ ਕਰ ਰਹੀ ਹੈ ਅਤੇ ਇਸ ਵਾਰ ਵੀ ਕੇਂਦਰ ਨੇ ਖਰੀਦ ਲਈ ਲੋੜੀਂਦੀ ਸੀਸੀਐਲ ਲਿਮਟ ਦਾ ਸਾਰਾ ਪੈਸਾ ਜਾਰੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸਾਰੀ ਫਸਲ ਦੀ ਖਰੀਦ ਕੇਂਦਰ ਵੱਲੋਂ ਭੇਜੇ ਪੈਸੇ ਨਾਲ ਹੋਣੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ।