ਲੁਧਿਆਣਾ ਪੁਲਿਸ ਵੱਲੋਂ ਰਿਸ਼ਵਤਖੋਰ ਸਿਪਾਹੀ ਕਾਬੂ/ ਪਾਸਪੋਰਟ ਦੀ ਵੈਰੀਫਿਕੇਸ਼ਨ ਬਦਲੇ ਮੰਗੇ ਸੀ 4 ਹਜ਼ਾਰ/ ਰੰਗੇ ਹੱਥੀਂ ਕਾਬੂ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

0
2

ਲੁਧਿਆਣਾ ਅਧੀਨ ਆਉਂਦੇ ਮੁੱਲਾਪੁਰ ਦਾਖਾ ਦੇ ਸਾਂਝ ਕੇਂਦਰ ਵਿਖੇ ਤੈਨਾਤ ਇਕ ਸਿਪਾਹੀ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠਾਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜਮ ਨੇ ਜਗਤਾਰ ਸਿੰਘ ਨਾਮ ਦੇ ਸ਼ਖਸ਼ ਦੀ ਪਤਨੀ ਕੁਲਦੀਪ ਕੌਰ ਦੇ ਪਾਸੋਪਰਟ ਦੀ ਵੈਰੀਫਿਕੇਸ਼ਨ ਬਦਲੇ 4 ਹਜ਼ਾਰ ਰੁਪਏ ਮੰਗੇ ਸੀ। ਪੀੜਤ ਨੇ ਹਲਕਾ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਤਕ ਪਹੁੰਚ ਕੀਤੀ, ਜਿਨ੍ਹਾਂ ਨੇ ਜਾਲ ਵਿਛਾ ਕੇ ਮੁਲਜਮ ਨੂੰ 4 ਹਜ਼ਾਰ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਦਾਖਾ ਆਮ ਆਦਮੀ ਪਾਰਟੀ ਦੇ ਇਨਚਾਰਜ ਡਾ ਕੰਵਲ ਨੈਨ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਜਗਤਾਰ ਸਿੰਘ ਪਿੰਡ ਦਾਖਾ ਨੇ ਦੱਸਿਆ ਕਿ ਉਹਨਾਂ ਦੀ ਧਰਮ ਪਤਨੀ ਕੁਲਦੀਪ ਕੌਰ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਦੇ ਬਦਲੇ ਮਨਜਿੰਦਰ ਸਿੰਘ ਨੇ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਜਿਸ ਤੇ ਮੌਕੇ ਉੱਪਰ ਸਾਂਝ ਕੇਂਦਰ ਜਾ ਕੇ ਮਨਜਿੰਦਰ ਸਿੰਘ ਨੂੰ 4000 ਰਿਸ਼ਵਤ ਵਾਲੇ ਪੈਸਿਆਂ ਨਾਲ ਰੰਗੇ ਹੱਥੀ ਫੜਿਆ ਗਿਆ ਜਿਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਡਾ ਕੰਗ ਨੇ ਦੱਸਿਆ ਕਿ ਇਦਾਂ ਦੇ ਰਿਸ਼ਵਤਖੋਰ ਮੁਲਾਜ਼ਮ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਇੱਕੋ ਇੱਕ ਮੰਤਵ ਹੈ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਾ ਜਿਸ ਲਈ ਲੋਕਾਂ ਦੇ ਸਾਥ ਦੀ ਵੀ ਜਰੂਰਤ ਹੈ ਅਤੇ ਇਦਾਂ ਦੇ ਰਿਸ਼ਵਤਖੋਰ ਮੁਲਾਜ਼ਮ ਅਫਸਰ ਬਖਸ਼ੇ ਨਹੀਂ ਜਾਣਗੇ ਅਤੇ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here