ਮੋਗਾ ’ਚ ਕੋਰੀਅਰ ਬੁਆਏ ’ਤੇ ਜਾਨਲੇਵਾ ਹਮਲਾ/ ਕੁਟਾਪਾ ਚਾੜਣ ਬਾਅਦ ਕੀਤਾ ਪੁਲਿਸ ਹਵਾਲੇ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
1

ਮੋਗਾ ਵਿਚ ਦੋ ਲੁਟੇਰਿਆਂ ਨੂੰ ਕੋਰੀਅਰ ਬੁਆਏ ਨਾਲ ਲੁੱਟ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਕੱਠਾ ਹੋਏ ਲੋਕਾਂ ਨੇ ਲੁਟੇਰਿਆਂ ਨੂੰ ਫੜ ਕੇ ਛਿੱਤਰ ਪਰੇਡ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਪਿੰਡ ਨਿਹਾਲੂਵਾਲਾ ਦਾ ਵਾਸੀ ਗਗਨਦੀਪ ਸਿੰਘ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ ਤੇ ਮੋਗਾ ਵਿਖੇ ਕੋਰੀਅਰ ਦੀ ਡਲਿਵਰੀ ਦੇਣ ਆਇਆ ਸੀ, ਜਿੱਥੇ ਦੋ ਹਥਿਆਰਬੰਦ ਲੁਟੇਰਿਆਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਤੋਂ 400 ਰੁਪਏ ਤੇ ਮੋਬਾਇਲ ਫੋਨ ਖੋਹ ਲਿਆ। ਇਸੇ ਦੌਰਾਨ ਮੌਕੇ ਤੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਨੇ ਲੁਟੇਰਿਆਂ ਨੂੰ ਫੜ ਕੇ ਛਿੱਤਰ ਪਰੇਡ ਕਰਨ ਬਾਅਦ ਪੁਲਿਸ ਹਵਾਲੇ ਕਰ ਦਿਤਾ।
ਜਾਣਕਾਰੀ ਅਨੁਸਾਰ ਜਲੰਧਰ ਦੇ ਕਸਬਾ ਸ਼ਾਹਕੋਟ ਦੇ ਪਿੰਡ ਨਿਹਾਲੂਵਾਲਾ ਦਾ ਰਹਿਣ ਵਾਲਾ 24 ਸਾਲਾ ਗਗਨਦੀਪ ਸਿੰਘ, ਜੋ ਕੋਰੀਅਰ ਡਿਲਿਵਰੀ ਦਾ ਕੰਮ ਕਰਦਾ ਹੈ ਅਤੇ ਮੋਗਾ ਵਿੱਚ ਇੱਕ ਪਾਰਸਲ ਦੇਣ ਲਈ ਆਇਆ ਸੀ। ਜਦੋਂ ਉਹ ਮਜਿਸਟਿਕ ਚੌਕ ਨੇੜੇ ਈ-ਰਿਕਸ਼ਾ ਵਿੱਚ ਬੈਠਣ ਲੱਗਾ, ਤਦ ਪਿੱਛੋਂ ਆਏ ਤਿੰਨ-ਚਾਰ ਵਿਅਕਤੀਆਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਉਸਦਾ ਮੋਬਾਈਲ ਫੋਨ ਖੋਹ ਲਿਆ। ਇਨ੍ਹਾਂ ਦੌਰਾਨ ਉਸਦੇ ਮੋਬਾਈਲ ਦੇ ਪਿੱਛੇ ਰੱਖੀ ਲਗਭਗ 400 ਰੁਪਏ ਦੀ ਨਕਦੀ ਵੀ ਕੱਢ ਲਈ ਗਈ। ਹਮਲੇ ਦੌਰਾਨ ਉਸਦੀ ਦਸਤਾਰ ਵੀ ਉਤਾਰ ਦਿੱਤੀ ਗਈ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ।
ਮੌਕੇ ‘ਤੇ ਮੌਜੂਦ ਇੱਕ ਮਹਿਲਾ ਵੱਲੋਂ ਸ਼ੋਰ ਮਚਾਉਣ ‘ਤੇ ਹਮਲਾਵਰ ਮੋਬਾਈਲ ਫੋਨ ਅਤੇ ਨਕਦੀ ਲੈ ਕੇ ਭੱਜ ਗਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖਮੀ ਗਗਨਦੀਪ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਇਸ ਦਰਮਿਆਨ ਬਾਜ਼ਾਰ ਵਿੱਚ ਮੌਜੂਦ ਲੋਕਾਂ ਨੇ ਫੁਰਤੀ ਦਿਖਾਉਂਦੇ ਹੋਏ ਕੁਝ ਹਮਲਾਵਰਾਂ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਸ਼ਹਿਰ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here