ਪੰਜਾਬ ਫਾਜਿਲਕਾ ਪੌਦੇ ਦੇ ਫਲ ਖਾਣ ਨਾਲ ਬੱਚੇ ਬਿਮਾਰ/ 10 ਤੋਂ 12 ਬੱਚੇ ਸਿਵਲ ਹਸਪਤਾਲ ’ਚ ਦਾਖ਼ਲ/ ਖੇਡ ਮੈਦਾਨ ’ਚ ਖੇਡਦੇ ਸਮੇਂ ਖਾਧੇ ਸੀ ਫਲ By admin - March 31, 2026 0 2 Facebook Twitter Pinterest WhatsApp ਫਾਜਿਲਕਾ ਦੇ ਪਿੰਡ ਮੁਰਾਦਵਾਲਾ ਦਲ ਸਿੰਘ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਦੇ ਖੇਡ ਮੈਦਾਨ ਵਿਚ ਖੇਡ ਰਹੇ ਬੱਚਿਆਂ ਦੀ ਅਚਾਨਕ ਸਿਹਤ ਵਿਗੜ ਗਈ। ਖਬਰਾਂ ਮੁਤਾਬਕ 10 ਤੋਂ 12 ਬੱਚਿਆਂ ਨੇ ਖੇਡ ਮੈਦਾਨ ਵਿਚ ਲੱਗੇ ਰਤਨ ਜੋਤ ਦੇ ਬੂਟੇ ਤੋਂ ਫਲ ਤੋੜ ਕੇ ਖਾਂਦੇ ਸਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਬੱਚਿਆਂ ਨੂੰ ਪਹਿਲਾਂ ਅਰਨੀਵਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਇਕ ਬੱਚੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ ਜਦਕਿ ਬਾਕੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।