ਗੁਰੂ ਘਰ ਦੇ ਸਰੋਪਿਆਂ ’ਤੇ ਪਿਆ ਜੰਗ ਦਾ ਅਸਰ/ ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਸੰਕਟ/ 1 ਲੱਖ ਮੀਟਰ ਦੇ ਮੁਕਾਬਲੇ ਮਿਲਿਆ 19 ਹਜ਼ਾਰ ਮੀਟਰ ਕੱਪੜਾ

0
2

 

ਇਰਾਨ-ਇਜ਼ਰਾਈਲ ਜੰਗ ਦਾ ਅਸਰ ਹੁਣ ਗੁਰੂ ਘਰ ਦੇ ਸਰੋਪਿਆਂ ‘ਤੇ ਵੀ ਪੈਣ ਲੱਗਾ ਹੈ। ਇਹ ਸੰਕਟ ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਦੱਸਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਾਗੇੜਾ ਦੇ ਦੱਸਣ ਮੁਤਾਬਕ ਸੰਗਤਾਂ ਨੂੰ ਦੇਣ ਲਈ ਵਰਤੇ ਜਾਂਦੇ ਸਿਰੋਪਿਆਂ ਲਈ 1 ਲੱਖ ਮੀਟਰ ਦੇ ਆਰਡਰ ਦਿੱਤੇ ਸੀ ਪਰ ਸਪਲਾਈ ਕੇਵਲ 19 ਹਜ਼ਾਰ ਮੀਟਰ ਕੱਪੜੇ ਦੀ ਮਿਲੀ ਹੈ। ਸਪਲਾਈ ਦੇਣ ਵਾਲੀ ਫਰਮ ਅਨੁਸਾਰ ਸਰੋਪਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਖ਼ਾਸ ‘ਕੈਮੀਕਲ’ ਇਰਾਨ ਤੋਂ ਆਉਂਦਾ ਹੈ, ਜੋ ਫਿਲਹਾਲ ਬੰਦ ਹੋ ਚੁੱਕਾ ਹੈ। ਇਸ ਕਾਰਨ ਫਰਮ ਨੇ ਪੂਰਾ ਆਰਡਰ ਵੇਲੇ ਸਿਰ ਦੇਣ ਵਿੱਚ ਅਸਮਰਥਾ ਪ੍ਰਗਟਾਈ ਹੈ।
ਮੈਨੇਜਰ ਧਗੇੜਾ ਦੇ ਦੱਸਣ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਸੰਗਤ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕੀਤਾ ਜਾਂਦਾ ਹੈ। ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਲਈ ਵੀ ਸਰੋਪਿਆਂ ਦੀ ਸਪਲਾਈ ਇੱਥੋਂ ਹੀ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰਲੇ ਦਿਨਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਫਰਮ ਨੂੰ 1 ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ ਪਰ ਫਰਮ ਵੱਲੋਂ ਹੁਣ ਤੱਕ ਸਿਰਫ਼ 19,000 ਮੀਟਰ ਕੱਪੜਾ ਹੀ ਮੁਹੱਈਆ ਕਰਵਾਇਆ ਗਿਆ ਹੈ।
ਫਰਮ ਅਨੁਸਾਰ, ਸਰੋਪਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਖ਼ਾਸ ‘ਕੈਮੀਕਲ’ ਇਰਾਨ ਤੋਂ ਆਉਂਦਾ ਹੈ, ਜੋ ਕਿ ਜੰਗ ਕਾਰਨ ਫਿਲਹਾਲ ਬੰਦ ਹੋ ਚੁੱਕਾ ਹੈ। ਇਸ ਕਾਰਨ ਫਰਮ ਨੇ ਪੂਰਾ ਆਰਡਰ ਵੇਲੇ ਸਿਰ ਦੇਣ ਵਿੱਚ ਅਸਮਰਥਾ ਪ੍ਰਗਟਾਈ ਹੈ। ਮੈਨੇਜਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਭਾਵੇਂ ਲੰਗਰ ਅਤੇ ਸੰਗਤ ਦੀ ਆਮਦ ‘ਤੇ ਕੋਈ ਅਸਰ ਨਹੀਂ ਹੈ, ਪਰ ਸਰੋਪਿਆਂ ਦੀ ਘਾਟ ਇੱਕ ਚੁਣੌਤੀ ਬਣ ਗਈ ਹੈ। ਫਿਰ ਵੀ ਪ੍ਰਬੰਧਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦ ਸਟਾਕ ਰਾਹੀਂ ਸੰਗਤ ਨੂੰ ਬਖਸ਼ਿਸ਼ ਦੇ ਰੂਪ ਵਿੱਚ ਸਰੋਪਾ ਦੇਣ ਦੀ ਮਰਯਾਦਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ।

LEAVE A REPLY

Please enter your comment!
Please enter your name here