ਪੰਜਾਬ ਮਾਛੀਵਾੜਾ ’ਚ ਕਾਂਗਰਸੀ ਆਗੂ ਦਾ ਕਤਲ/ ਕੁਹਾੜੀ ਦੇ ਕਈ ਵਾਰ ਕਰ ਕੇ ਕੀਤਾ ਜ਼ਖਮੀ/ ਹਸਪਤਾਲ ਜਾਂਦਿਆਂ ਤੋੜਿਆ ਦਮ,ਪੁਲਿਸ ਕਰ ਰਹੀ ਜਾਂਚ By admin - March 30, 2026 0 2 Facebook Twitter Pinterest WhatsApp ਮਾਛੀਵਾੜਾ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ’ਤੇ ਅੱਜ ਸ਼ਾਮ 6.30 ਵਜੇ 2 ਅਣਪਛਾਤੇ ਵਿਅਕਤੀਆਂ ਨੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਪਰਮਿੰਦਰ ਤਿਵਾੜੀ ਪਿੰਡ ਹਾੜੀਆਂ ਵਿਖੇ ਆਪਣੇ ਘਰ ਅੰਦਰ ਕੁਰਸੀ ਉਤੇ ਬੈਠੇ ਹੋਏ ਸਨ ਕਿ ਮੋਟਰ ਸਾਇਕਲ ਉਤੇ ਆਏ ਹਮਲਾਵਰਾਂ ਨੇ ਉਸ ਉਤੇ ਕੁਹਾੜੀ ਦੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ’ਚੋਂ ਇੱਕ ਨੇ ਹੱਥ ਵਿਚ ਕੁਹਾੜੀ ਫੜੀ ਹੋਈ ਸੀ, ਜਿਸ ਨੇ ਆਉਂਦੇ ਸਾਰ ਸਿਰ ਉੱਪਰ ਕੁਹਾੜੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਹਮਲੇ ਵਿਚ ਉਹ ਬੁਰੀ ਤਰ੍ਹਾਂ ਲਹੂ-ਲਹਾਨ ਹੋ ਗਏ ਅਤੇ ਕੁਰਸੀ ਤੋਂ ਵੀ ਹੇਠਾਂ ਗਿਰ ਗਏ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਰਸਤੇ ਵਿੱਚ ਹੀ ਪਰਮਿੰਦਰ ਤਿਵਾੜੀ ਦੀ ਮੌਤ ਹੋ ਗਈ।