ਪੰਜਾਬ ਪਟਿਆਲਾ ’ਚ ਪਏ ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ/ ਕਣਕ ਦੀ ਫਸਲ ਦਾ ਝਾੜ ਘਟਣ ਦਾ ਖਦਸ਼ਾ/ ਸਰਕਾਰ ਅੱਗੇ ਕਿਸਾਨਾਂ ਦੀ ਬਾਂਹ ਫੜਣ ਦੀ ਅਪੀਲ By admin - March 29, 2026 0 2 Facebook Twitter Pinterest WhatsApp ਅੰਨਦਾਤੇ ਉਤੇ ਇਕ ਵਾਰ ਫਿਰ ਮੌਸਮ ਦੀ ਮਾਰ ਪਈ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅੰਦਰ ਬੀਤੀ ਰਾਤ ਤੋਂ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਗੱਲ ਜੇਕਰ ਪਟਿਆਲਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ ਜ਼ਿਲ੍ਹੇ ਬਰ ਅੰਦਰ ਭਾਰੀ ਬਾਰਿਸ਼ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਹਾੜੀ ਦੀ ਫਸਲ ਪੱਕ ਕੇ ਤਿਆਰ ਸੀ ਅਤੇ ਕੁਝ ਦਿਨਾਂ ਦੇ ਵਿੱਚ ਫਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਸੀ ਪਰ ਅੱਜ ਸਵੇਰ ਤੋਂ ਮੌਸਮ ਦੇ ਬਦਲੇ ਮਿਜ਼ਾਜ਼ ਪੱਕੀ ਫਸਲ ਦੇ ਝਾੜ ਘਟਣ ਦਾ ਖਤਰਾ ਪੈਦਾ ਕਰ ਦਿੱਤਾ ਹੈ। ਪਿੰਡ ਬਠੋਈ ਦੇ ਇੱਕ ਕਿਸਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਪੰਜ ਛੇ ਦਿਨਾਂ ਤੱਕ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਸੀ ਅਤੇ ਇਸ ਸਮੇਂ ਦਾ ਪਿਆ ਮੀਂਹ ਕਣਕ ਦੇ ਝਾੜ ਦੇ ਉੱਪਰ ਕਾਫੀ ਅਸਰ ਪਵੇਗਾ। ਉਹਨਾਂ ਕਿਹਾ ਕਿ ਜਿਸ ਹਿਸਾਬ ਦੇ ਨਾਲ ਬਾਰਿਸ਼ ਪੈ ਰਹੀ ਹੈ, ਉਸ ਹਿਸਾਬ ਦੇ ਨਾਲ ਕਣਕ ਦਾ ਅੱਧਾ ਝਾੜ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਾਂਹ ਫੜੇ ਅਤੇ ਕਿਸਾਨਾਂ ਨੂੰ ਯੋਗ ਮੁਆਵਜੇ ਦੇ ਲਈ ਕਦਮ ਚੁੱਕੇ ਜਾਣ।