ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦੀ ਰਾਧੇ ਮਾਂ ਨੇ ਕੀਤੀ ਮਦਦ/ ਹੜ੍ਹ ਪੀੜਤ ਇਲਾਕਿਆਂ ’ਚ ਬਣਾ ਕੇ ਦਿੱਤੇ 50 ਘਰ/ ਲੋਕਾਂ ਵੱਲੋਂ ਭਰਵਾਂ ਸਵਾਗਤ

0
2

ਪੰਜਾਬ ਅੰਦਰ ਬੀਤੇ ਸਮੇਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਵੱਖ ਵੱਖ ਸ਼ਖਸ਼ੀਅਤਾਂ ਅੱਗੇ ਆ ਰਹੀਆਂ ਨੇ। ਇਸੇ ਤਹਿਤ ਮੁੰਬਈ ਵਾਸੀ ਰਾਧੇ ਮਾਂ ਨੇ ਵੀ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਇਸਲਾਮਪੁਰ ਦੇ ਪੀੜਤਾਂ ਨੂੰ 50 ਦੇ ਕਰੀਬ ਘਰ ਬਣਾ ਦਿੱਤੇ ਹਨ। ਬੀਤੀ ਰਾਤ ਇਸਲਾਮਪੁਰ ਇਲਾਕੇ ਦਾ ਦੌਰਾ ਕਰਨ ਪਹੁੰਚੀ ਰਾਧੇ ਮਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪੀੜਤਾਂ ਨਾਲ ਮੁਲਾਕਾਤ ਕਰ ਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸੇ ਦੌਰਾਨ ਲੋਕਾਂ ਨੇ ਰਾਧੇ ਮਾਂ ਮਦਦ ਲਈ ਵਿਸ਼ੇਸ਼ ਧੰਨਵਾਦ ਕੀਤਾ।
ਆਪਣੇ ਸੰਬੋਧਨ ਵਿਚ ਰਾਧੇ ਮਾਂ ਨੇ ਕਿਹਾ ਕਿ ਟੀਵੀ ਤੇ ਖਬਰਾਂ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਡੰਗਰ ਵੱਛੇ ਵੀ ਰੁੜ ਗਏ ਹਨ ਅਤੇ ਕੱਚੇ ਘਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਲੋਕਾਂ ਵੱਲੋਂ ਉਹਨਾਂ ਨੂੰ ਮਮਤਾਮਈ ਅਤੇ ਕਰੁਨਾਮਈ ਦਾ ਫਤਵਾ ਦਿੱਤਾ ਗਿਆ ਹੈ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਪ੍ਰਤੀ ਮਮਤਾ ਤੇ ਕਰੋਨਾ ਦਿਖਾਏ। ਉਹਨਾਂ ਵੱਲੋਂ ਉਸ ਵੇਲੇ ਫੈਸਲਾ ਕੀਤਾ ਗਿਆ ਸੀ ਕਿ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਕਰਵਾਏਗੀ ਅਤੇ ਉਹਨਾਂ ਨੂੰ ਪੱਕੇ ਬਣਵਾਏਗੀ, ਜਿਸ ਤੋਂ ਬਾਅਦ ਉਹ ਇਲਾਕੇ ਵਿੱਚ ਆਏ ਸੀ। ਉਹਨਾਂ ਦੇ ਸਹਿਯੋਗੀ ਵੀ ਇਲਾਕੇ ਵਿੱਚ ਉਦੋਂ ਤੋਂ ਹੀ ਲਗਾਤਾਰ ਕੰਮ ਕਰ ਰਹੇ ਸਨ ਅਤੇ ਹੁਣ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ 50 ਘਰ ਪੱਕੇ ਬਣਵਾ ਦਿੱਤੇ ਗਏ ਹਨ ਤਾਂ ਜੋ ਇਹਨਾਂ ਨੂੰ ਮੁੜ ਤੋਂ ਸਿਰ ਦੀ ਛੱਤ ਮਿਲ ਸਕੇ

 

LEAVE A REPLY

Please enter your comment!
Please enter your name here