ਪੰਜਾਬ ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ 25 ਕੁਇੰਟਲ ਚੂਰਾ ਪੋਸਤ ਬਰਾਮਦ/ ਟਰੱਕ ਚ ਲੱਦ ਕੇ ਲਿਆਂਦੀ ਜਾ ਰਹੀ ਸੀ ਨਸ਼ੇ ਦੀ ਖੇਪ By admin - March 29, 2026 0 1 Facebook Twitter Pinterest WhatsApp ਲੁਧਿਆਣਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ ਇਕ ਟਰੱਕ ਦੀ ਤਲਾਸ਼ੀ ਦੌਰਾਨ ਟਰੱਕ ਵਿਚ ਲੱਦੀ 150 ਬੋਰੀਆਂ ਚੂਰਾ ਪੋਸਟ ਬਰਾਮਦ ਕੀਤੀ ਗਈ ਹੈ। ਬਰਾਮਦ ਚੂਰਾ ਪੋਸਤ ਦਾ ਕੁੱਲ ਵਜ਼ਨ 30 ਕੁਇੰਟਲ ਤੋਂ ਵਧੇਰੇ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਬਰਾਮਦਗੀ ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਇੱਕ ਟਰੱਕ ਅਤੇ ਤਿੰਨ ਹੋਰ ਗੱਡੀਆਂ ਵਿੱਚੋਂ ਕੀਤੀ ਹੈ। ਬਰਾਮਦ ਨਸ਼ੇ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 6 ਕਰੋੜ ਰੁਪਏ ਹੈ। ਹਾਲਾਂਕਿ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਖਬਰਾਂ ਮੁਤਾਬਕ ਐਸ.ਆਈ. ਦਲਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਮਾਲਪੁਰ ਚੌਂਕ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਚਿੱਟੇ ਰੰਗ ਦੇ ਟਰੱਕ ਵਿੱਚ ਨਸ਼ੇ ਦੀ ਵੱਡੀ ਖੇਪ ਲੱਦੀ ਹੋਈ ਹੈ। ਸੂਚਨਾ ਮਿਲੀ ਸੀ ਕਿ ਤਸਕਰਾਂ ਨੇ ਜਮਾਲਪੁਰ ਇਲਾਕੇ ਵਿੱਚ ਸਪਲਾਈ ਦੇਣ ਤੋਂ ਬਾਅਦ ਟਰੱਕ ਨੂੰ ਲਾਡੋਵਾਲ ਥਾਣੇ ਦੇ ਅਧੀਨ ਪੈਂਦੇ ਇੱਕ ਸੁੰਨਸਾਨ ਇਲਾਕੇ ਵਿੱਚ ਖੜ੍ਹਾ ਕੀਤਾ ਹੋਇਆ ਹੈ। ਪੁਲਿਸ ਨੇ ਬਿਨਾਂ ਸਮਾਂ ਗੁਆਏ ਉਕਤ ਸਥਾਨ ’ਤੇ ਛਾਪਾ ਮਾਰਿਆ। ਪੁਲੀਸ ਨੂੰ ਦੇਖ ਕੇ ਤਸਕਰ ਗੱਡੀਆਂ ਛੱਡ ਕੇ ਭੱਜ ਨਿਕਲੇ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਚੂਰਾ-ਪੋਸਤ ਨਾਲ ਭਰੀਆਂ ਬੋਰੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਮੌਕੇ ਤੋਂ ਤਿੰਨ ਹੋਰ ਲਗਜ਼ਰੀ ਗੱਡੀਆਂ- ਮਹਿੰਦਰਾ ਬੋਲੇਰੋ, ਇਸੂਜ਼ੂ ਅਤੇ ਮਹਿੰਦਰਾ ਸਕਾਰਪੀਓ ਵੀ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ੇ ਦੀ ਛੋਟੀ ਸਪਲਾਈ ਦੇਣ ਲਈ ਕੀਤੀ ਜਾਣੀ ਸੀ। ਪੁਲਿਸ ਵੱਲੋਂ ਇਸ ਬਰਾਮਦਗੀ ਪਿਛੇ ਕਿਸੇ ਵੱਡੇ ਗਰੋਹ ਦਾ ਹੱਥ ਹੋਣਾ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਹ ਨਸ਼ਾਂ ਕਿੱਥੋਂ ਆਇਆ ਅਤੇ ਇਸ ਦੀ ਅੱਗੇ ਕਿੱਥੇ ਕਿੱਥੇ ਸਪਲਾਈ ਹੋਣੀ ਸੀ, ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।