ਪੰਜਾਬ ਬਰਨਾਲਾ ਦੇ ਪਿੰਡ ਫਰਵਾਹੀ ’ਚ ਵਾਪਰੀ ਵੱਡੀ ਘਟਨਾ/ ਮਕਾਨ ਡਿੱਗਣ ਨਾਲ ਤਿੰਨ ਜਣਿਆਂ ਦੀ ਮੌਤ/ ਜੈਕ ’ਤੇ ਖੜ੍ਹਾ ਮਕਾਨ ਡਿੱਗਿਆ, ਪੁਲਿਸ ਕਰ ਰਹੀ ਜਾਂਚ By admin - March 29, 2026 0 2 Facebook Twitter Pinterest WhatsApp ਬਰਨਾਲਾ ਦੇ ਨੇੜਲੇ ਪਿੰਡ ਫਰਵਾਹੀ ਵਿਖੇ ਚੜਦੀ ਸਵੇਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੀਂਹ ਹਨੇਰੀ ਦੇ ਚਲਦਿਆਂ ਜੈਕਾਂ ਸਹਾਰੇ ਖੜ੍ਹਾ ਮਕਾਨ ਅਚਾਨਕ ਡਿੱਗ ਪਿਆ। ਹਾਦਸੇ ਵੇਲੇ ਤਿੰਨ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੀਵਰੇਜ ਦੇ ਪਾਣੀ ਕਾਰਨ ਇਕ ਮਕਾਨ ਸਾਈਡ ਤੋਂ ਬੈਠ ਗਿਆ ਸੀ, ਜਿਸ ਨੂੰ ਜੈਕਾਂ ਰਾਹੀਂ ਉਪਰ ਚੁੱਕਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਹਾਦਸਾ ਵਾਪਰ ਗਿਆ। ਮਲਬੇ ਹੇਠਾਂ ਦੱਬੇ ਮਜਦੂਰਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਫਰਵਾਹੀ ਦੇ ਸਰਪੰਚ ਜਗਸੀਰ ਸਿੰਘ ਸੰਧੂ, ਅਤੇ ਹੋਰ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਅੱਜ ਪਿੰਡ ਫਰਵਾਹੀ ਵਿਖੇ ਵਿਸਾਲ ਪੁੱਤਰ ਜੀਵਨ ਕੁਮਾਰ ਵਾਸੀ ਫਰਵਾਹੀ ਦਾ ਮਕਾਨ ਜੋ ਸੀਵਰੇਜ ਦਾ ਪਾਣੀ ਕੰਧਾ ਵਿੱਚ ਪੈਣ ਕਰਕੇ ਇੱਕ ਸਾਈਡ ਤੋ ਬੈਠ ਗਿਆ ਸੀ ਜਿਸਦੀ ਰਿਪੇਅਰ ਦਾ ਕੰਮ ਰਣਜੀਤ ਠੇਕੇਦਾਰ ਵਾਸੀ ਮੋਗਾ ਵੱਲੋਂ ਉੱਪਰ ਚੁੱਕਣ ਦਾ ਕੰਮ ਚੱਲ ਰਿਹਾ ਸੀ। ਇਸ ਮਕਾਨ ਵਿੱਚ ਰਾਤ ਨੂੰ ਤਿੰਨ ਨੋਜਵਾਨ ਬੋਬੀ ਸਿੰਘ, ਪ੍ਰਿੰਸ ,ਗੁਰਜੀਤ ਸਿੰਘ ਮੋਗਾ ਜੋ ਬਿਲਡਿੰਗ ਦੇ ਅੰਦਰ ਸੁੱਤੇ ਸੀ, ਜੋ ਅੱਜ ਅਚਾਨਕ ਸਵੇਰੇ ਮਕਾਨ ਦੀ ਕੰਧ ਇੱਕ ਸਾਈਡ ਝੁਕਣ ਕਰ ਕੇ ਮਕਾਨ ਡਿੱਗ ਗਿਆ ਜਿਨਾਂ ਵਿੱਚੋ ਤਿੰਨ ਮਜ਼ਦੂਰਾਂ ਦੀ ਬਿਲਡਿੰਗ ਦੇ ਹੇਠਾ ਆਉਣ ਕਾਰਨ ਮੌਤ ਹੋ ਗਈ। ਉਹਨਾਂ ਦੱਸਿਆ ਘਰ ਡਿੱਗਣ ਦਾ ਖੜਕਾ ਇੰਨਾ ਜ਼ਿਆਦਾ ਸੀ ਕੀ ਮੌਕੇ ਤੇ ਹੀ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਵੀ ਕਰਾਈ ਗਈ ਅਤੇ ਫੌਰੀ ਮਦਦ ਲਈ ਲੋਕਾਂ ਨੂੰ ਬੁਲਾਇਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਅਤੇ ਭਾਰੀ ਮੀਹ ਹਨੇਰੀ ਵਿੱਚ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਜਿਨਾਂ ਵੱਲੋਂ ਲੋਕਾਂ ਦੀ ਮਦਦ ਨਾਲ ਮਲਬੇ ਥੱਲੇ ਦੱਬੀ ਤਿੰਨ ਵਿਅਕਤੀਆਂ ਨੂੰ ਕੱਢਿਆ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜੇਸੀਬੀ ਦਾ ਪ੍ਰਬੰਧ ਕਰਦੇ ਹੋਏ ਤਿੰਨ ਮਜ਼ਦੂਰਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ। ਹਲਕਾ ਇੰਚਾਰਜ ਬਰਨਾਲਾ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਾਂਚ ਕਰਵਾਉਂਦੇ ਹਾਂ ਕਿ ਕੀ ਕਾਰਨ ਹੋਏ ਅਤੇ ਮੁਆਵਜੇ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਡਿਊਟੀ ਡਾਕਟਰ ਲਵਲੀਨ ਗਰਗ ਵੱਲੋਂ ਤਿੰਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਨਾਂ ਦੀ ਮ੍ਰਿਤਕ ਦੇਹ ਮੋਰਚਰੀ ਵਿਖੇ ਰੱਖ ਦਿੱਤੀ ਗਈ ਹੈ।