ਪੰਜਾਬ ਧਾਰੀਵਾਲ ਦੀ ਡਿਸਪੈਂਸਰੀ ’ਤੇ ਚੋਰਾਂ ਦਾ ਧਾਵਾਂ/ ਦਵਾਈਆਂ ਹੋਰ ਸਾਮਾਨ ਚੋਰੀ ਕਰ ਕੇ ਫਰਾਰ/ ਡਾਕਟਰ ਤੇ ਮੁਲਾਜ਼ਮ ਹੋ ਰਹੇ ਪ੍ਰੇਸ਼ਾਨ By admin - March 28, 2026 0 2 Facebook Twitter Pinterest WhatsApp ਧਾਰੀਵਾਲ ਦੀ ਈਐਸਆਈ ਡਿਸਪੈਂਸਰੀ ਨੂੰ ਚੋਰਾਂ ਵੱਲੋਂ ਵਾਰ ਵਾਰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਬੀਤੀ ਰਾਤ ਡਿਸਪੈਸਰੀ ਅੰਦਰ ਦਾਖਲ ਹੋਏ ਚੋਰ ਦਰਵਾਜ਼ਿਆਂ ਦੇ ਅਲਮੀਨੀਅਮ ਦੇ ਫਰੇਮ, ਬਿਜਲੀ ਦੀਆ ਤਾਰਾਂ, ਪੱਖੇ, ਟੂਟੀਆਂ, ਦਰਵਾਜ਼ਿਆਂ ਦੇ ਐਲਮੀਨੀਅਮ, ਸਰਿੰਜਾਂ, ਦਵਾਈਆਂ ਆਦਿ ਚੋਰੀ ਕਰ ਕੇ ਫਰਾਰ ਹੋ ਗਏ। ਵਾਰ-ਵਾਰ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਡਾਕਟਰਾਂ ਤੇ ਮੁਲਾਜਮਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸ ਡਿਸਪੈਸਰੀ ਅੰਦਰ ਪਹਿਲਾਂ ਵੀ ਚੋਰੀਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਤਾਜ਼ਾ ਘਟਨਾ ਵਿਚ ਚੋਰਾਂ ਨੇ ਬਿਜਲੀ ਦੀਆਂ ਤਾਰਾਂ ਨੂੰ ਵੀ ਨਹੀਂ ਬਖਸ਼ਿਆ, ਜਿਸ ਕਾਰਨ ਡਿਸਪੈਂਸਰੀ ਦੇ ਫਰਿਜਾਂ ਵਿੱਚ ਪਈਆਂ ਦਵਾਈਆਂ ਵੀ ਖਰਾਬ ਹੋ ਰਹੀਆਂ ਹਨ। ਦੂਜੇ ਪਾਸੇ ਮੁਲਾਜ਼ਮਾਂ ਨੇ ਸ਼ੱਕ ਜਤਾਇਆ ਹੈ ਕਿ ਡਿਸਪੈਂਸਰੀ ਵਿੱਚੋਂ ਫਰਿੱਜ ਤੱਕ ਚੋਰੀ ਹੋ ਸਕਦੇ ਹਨ ਇਸ ਲਈ ਇੱਥੇ ਸੁਰੱਖਿਆ ਕਰਮਚਾਰੀਆਂ ਨੂੰ ਪੱਕੇ ਤੌਰ ਤੇ ਲਗਾਇਆ ਜਾਏ। ਚੋਰੀ ਦੀ ਘਟਨਾ ਬਾਰੇ ਫਿਲਹਾਲ ਡਾਕਟਰ ਵੱਲੋਂ ਆਪਣੇ ਉੱਚ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਤਾਂ ਜੋ ਪੁਲਿਸ ਦੇ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਸਕੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੋਈ ਚੋਰੀ ਅਤੇ ਪਿਛਲੇ ਸਾਲ ਹੋਈਆਂ ਚੋਰੀਆਂ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ , ਇਸ ਲਈ ਬੀਤੀ ਰਾਤ ਹੋਈ ਚੋਰੀ ਦੀ ਸੂਚਨਾ ਡਿਸਪੈਂਸਰੀ ਦੇ ਸਿਹਤ ਹਮਲੇ ਵੱਲੋਂ ਆਪਣੇ ਉੱਚੇ ਅਧਿਕਾਰੀਆਂ ਦੇ ਰਾਹੀ ਪੁਲਿਸ ਨੂੰ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।