ਲੰਬੀ ਦੇ ਹਸਪਤਾਲ ਨੂੰ ਮਿਲੇ ਨਵੇਂ ਡਾਕਟਰ/ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਰਵਾਈ ਨਿਯੁਕਤੀ/ ਐਕਸਰੇ ਮਸ਼ੀਨਾਂ ਦੀ ਵੀ ਹੋਈ ਤੈਨਾਤੀ

0
1

ਕਰੋੜਾ  ਦੀ ਲਾਗਤ  ਨਾਲ ਬਣਿਆਂ ਹਲਕਾ  ਲੰਬੀ  ਦੇ  ਪਿੰਡ  ਸਰਾਵਾਂ  ਬੋਦਲਾ  ਦਾ  ਹਸਪਤਾਲ  ਡਾਕਟਰਾਂ  ਦੀ ਘਾਟ  ਕਾਰਨ ਲੋਕਾਂ  ਨੂੰ ਸਹੀ  ਸਹੂਲਤਾਂ  ਦੇਣ  ਤੋਂ  ਅਸਮਰਥ  ਸੀ ਜਿਸ ਨੂੰ  ਦੇਖਦੇ ਹੋਏ ਅੱਜ ਹਲਕਾ ਲੰਬੀ ਤੋਂ ਵਿਧਾਇਕ  ਤੇ  ਖੇਤੀਬਾੜੀ  ਮੰਤਰੀ  ਨੇ  ਹਸਪਤਾਲ  ਵਿਚ ਪਹੁੰਚ  ਕੇ ਹਸਪਤਾਲ ਸਹੂਲਤਾਂ ਬਹਾਲ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ ਵਿਚ ਨਵੇਂ ਆਏ ਡਾਕਟਰਾਂ ਨੂੰ ਡਿਊਟੀ ਜੁਆਇਨ ਕਰਵਾਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਮੰਤਰੀ ਖੁੱਡੀਆਂ ਨੇ ਕਿਹਾ ਪੰਜਾਬ  ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਭਰ ਅੰਦਰ 1100 ਦੇ  ਕਰੀਬ  ਨਵੇਂ  ਮੁਹੱਲਾ ਕਲੀਨਿਕ  ਸਥਾਪਿਤ ਕੀਤੇ  ਗਏ ਇਸ  ਹਸਪਤਾਲ  ਡਾਕਟਰਾ ਦੀ  ਕਮੀ  ਕਾਰਨ  ਸਹੂਲਤਾ  ਦੇਣ  ਤੋਂ  ਅਸਮਰਥ  ਦੀ  ਜਿਸ  ਨੂੰ  ਚਾਲੂ  ਕਰ ਕੇ  ਡਾਕਟਰਾਂ  ਦੀ  ਤਾਇਨਾਤੀ  ਕੀਤੀ  ਗਈ  ਜਿੱਥੇ  ਮਰੀਜਾਂ  ਨੂੰ  ਹਰ ਸਹੂਲਤ  ਮਿਲੇਗੀ।
ਦੂਜੇ  ਪਾਸੇ ਜਿਲਾ ਸ੍ਰੀ  ਮੁਕਤਸਰ  ਸਾਹਿਬ  ਦੇ  ਸਿਵਲ  ਸਰਜਨ  ਡਾਕਟਰ  ਸੁਨੀਲ  ਬਾਂਸਲ  ਨੇ  ਦੱਸਿਆ  ਕਿ ਇਸ  ਹਸਪਤਾਲ ਵਿਚ  ਸਿਨੀਅਰ  ਡਾਕਟਰ  ਤਾਇਨਾਤ  ਕੀਤਾ ਗਿਆ  ਹੈ  ਅਤੇ  ਦੂਸਰੇ  ਡਾਕਟਰ  ਅਲੱਗ ਅਲੱਗ  ਹਸਪਤਾਲਾਂ  ਵਿਚੋਂ  ਡਾਕਟਰ  ਡੈਪੂਟੇਸ਼ਨ  ਤੇ  ਸੇਵਾਵਾਂ ਦੇਣਗੇ  ਅਤੇ ਹਰ ਹਫ਼ਤੇ  ਮੈਡੀਕਲ  ਕੈਂਪ ਲਾਇਆ  ਜਾਵੇਗਾ। ਇਹ  ਹਸਪਤਾਲ  ਦਰਜਨ ਦੇ  ਕਰੀਬ ਆਸ ਪਾਸ ਦੇ ਪਿੰਡਾਂ ਨੂੰ ਸੇਵਾਵਾ ਪ੍ਰਦਾਨ  ਕਰੇਗਾ।

LEAVE A REPLY

Please enter your comment!
Please enter your name here