ਲੁਧਿਆਣਾ ਦੇ ਕੱਪੜਾ ਕਾਰੋਬਾਰ ’ਤੇ ਜੰਗ ਦਾ ਅਸਰ/ ਕਾਰੋਬਾਰੀਆਂ ਨੇ ਸੰਕਟ ’ਚ ਜਾਹਰ ਕੀਤੀ ਚਿੰਤਾ/ ਸਰਕਾਰ ਤੋਂ ਦਖ਼ਲ ਦੇਣ ਦੀ ਕੀਤੀ ਮੰਗ

0
2

ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ਦੀ ਟੈਕਸਟਾਈਲ ਅਤੇ ਨਿਟਵੇਅਰ ਇੰਡਸਟਰੀ ‘ਤੇ ਵੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਇਸ ਸੰਕਟ ‘ਤੇ ਗੰਭੀਰ ਚਿੰਤਾ ਜਤਾਈ ਹੈ। ਟੈਕਸਟਾਈਲ ਇੰਡਸਟਰੀ ਦੇ ਪ੍ਰਧਾਨ ਕਮਲਦੇਵ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਅਤੇ ਕਾਰੋਬਾਰੀਆਂ ਲਈ ਵੱਡੀ ਚੁਣੌਤੀ ਖੜੀ ਕਰ ਰਹੀ ਹੈ।
ਉੱਥੇ ਹੀ ਨਿਟਵੇਅਰ ਐਸੋਸੀਏਸ਼ਨ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਕਿਹਾ ਕਿ ਟੈਕਸਟਾਈਲ ਅਤੇ ਨਿਟਵੇਅਰ ਉਦਯੋਗ ਦਾ ਵੱਡਾ ਹਿੱਸਾ ਐਕਸਪੋਰਟ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜੰਗ ਦੇ ਕਾਰਨ ਕਈ ਕੰਟੇਨਰ ਰਸਤੇ ਵਿੱਚ ਹੀ ਫਸੇ ਹੋਏ ਹਨ, ਜਿਸ ਨਾਲ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਨਅਤਕਾਰਾਂ ਨੇ ਸਰਕਾਰ ਤੋਂ ਇਸ ਸੰਕਟ ਤੋਂ ਨਿਪਟਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here