ਪੰਜਾਬ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦੀ ਧੂਮ/ ਦਸ ਮਿਲੀਅਨ ਹੋਏ ਕਮੈਂਟ/ ਪਿਤਾ ਬਲਕੌਰ ਸਿੰਘ ਨੇ ਪ੍ਰਸੰਸ਼ਕਾਂ ਦਾ ਕੀਤਾ ਧੰਨਵਾਦ By admin - March 27, 2026 0 1 Facebook Twitter Pinterest WhatsApp ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਸੁਣ ਕੇ ਕੁਮੈਂਟ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਗੀਤ ਨੂੰ 10 ਮਿਲੀਅਨ ਕੁਮੈਂਟ ਮਿਲੇ ਹਨ। ਸਿੱਧੂ ਪ੍ਰਸੰਸ਼ਕਾਂ ਦੇ ਮਿਲ ਰਹੇ ਹੁੰਗਾਰੇ ਨੂੰ ਲੈ ਕੇ ਸਿੱਧੂ ਮੂਸੇਵਾਲ ਦਾ ਪਿਤਾ ਬਲਕੌਰ ਸਿੰਘ ਨੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਹੈ। ਪ੍ਰਸੰਸਕਾਂ ਦੇ ਉਤਸ਼ਾਹ ਤੋਂ ਖੁਸ ਹੁੰਦਿਆਂ ਉਨ੍ਹਾਂ ਕਿਹਾ ਕਿ ਜਲਦ ਹੀ ਇਕ ਹੋਰ ਨਵਾਂ ਗੀਤ ਤਿਆਰ ਕਰ ਕੇ ਯੂਟੀਊਬ ਤੇ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਸਿੱਧੂ ਦੇ ਹੋਰ ਬਹੁਤ ਸਾਰੇ ਗੀਤ ਰਿਕਾਰਡ ਪਏ ਹਨ, ਜਿਨ੍ਹਾਂ ਨੂੰ ਆਉਂਦੇ ਸਮੇਂ ਦੌਰਾਨ ਜਾਰੀ ਕੀਤਾ ਜਾਵੇਗਾ।