ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਬੀਬੀਐਮਬੀ ਵੱਲ ਨਿਸ਼ਾਨਾ/ ਲੀਜ਼ ਦੇ ਮਾਮਲੇ ’ਚ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ/ ਲੀਜ਼-ਧਾਰਕਾਂ ਦੇ ਹੱਕ ’ਚ ਖੜ੍ਹਣ ਦਾ ਐਲਾਨ

0
2

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲੀਜ਼ ਦੇ ਮਾਮਲੇ ਨੂੰ ਲੈ ਕੇ ਬੀਬੀਐਮਬੀ ਵੱਲ ਨਿਸ਼ਾਨਾ ਸਾਧਿਆ ਹੈ। ਬੀਬੀਐਮਬੀ ਉਤੇ ਦੁਕਾਨਦਾਰਾਂ ਤੇ ਰਿਹਾਇਸ਼ੀ ਲੋਕਾਂ ਨੂੰ ਡੀਜ਼ ਦਾ ਡਰਾਵਾ ਦੇ ਕੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਬੀਬੀਐਮਬੀ ਦੀ ਨਹੀਂ ਬਲਕਿ ਪੰਜਾਬ ਸਰਕਾਰ ਦੀ ਹੈ। ਉਹਨਾਂ ਨੰਗਲ ਦੇ ਲੋਕਾਂ ਨੂੰ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਬੀਐਮਬੀ ਕੋਲ ਕਿਸੇ ਦਾ ਮਕਾਨ ਜਾਂ ਦੁਕਾਨ ਖਾਲੀ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਲੀਜ ਧਾਰਕਾਂ ਨੂੰ ਮਾਲਕੀ ਹੱਕ ਦਿਵਾ ਕੇ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਇਆ ਜਾਵੇਗਾ।
ਮੰਤਰੀ ਬੈਂਸ ਨੇ ਕਿਹਾ ਕਿ ਇਸ ਸਬੰਧ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬੀਬੀਐਮਬੀ ਵੱਲੋਂ ਲੋਕਾਂ ਨੂੰ ਮਕਾਨ ਤੇ ਦੁਕਾਨਾਂ ਖਾਲੀ ਕਰਨ ਦੇ ਨੋਟਿਸ ਕੱਢ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦ ਇਸਦਾ ਹੱਲ ਕਰਨਗੇ ਤੇ ਉਹਨਾਂ ਵੱਲੋਂ ਇਸਦਾ ਹੱਲ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਬੀਬੀਐਮਬੀ ਦੇ ਜੋ ਵੀ ਡੈਮ ਪ੍ਰੋਜੈਕਟ ਨੇ ਉਸ ਤੇ ਬੀਬੀਐਮਬੀ ਦਾ ਅਧਿਕਾਰ ਹੈ ਅਤੇ ਕਾਨੂੰਨ ਮੁਤਾਬਕ ਜੋ ਬਾਕੀ ਜ਼ਮੀਨ ਹੈ, ਉਹ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਦੀ ਹੈ ਤੇ ਪੰਜਾਬ ਵੇਰੀਏਸ਼ਨ ਡਿਪਾਰਟਮੈਂਟ ਇਸ ਪ੍ਰਤੀ ਕਾਰਜ ਕਰ ਰਿਹਾ ਹੈ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਲੋਕਾਂ ਦੀ ਮੰਨੀਏ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਾਟਰ ਰਿਸੋਰਸ ਤੇ ਡਿਪਾਰਟਮੈਂਟ ਨੇ ਜਿਹੜਾ ਪਿਛਲੇ ਦਿਨੀ ਇੱਕ ਲੈਟਰ ਜਾਰੀ ਕੀਤਾ ਬੀਬੀਐਮਬੀ ਦੇ ਚੇਅਰਮੈਨ ਆਫਿਸ ਵਿੱਚ ਕਿ ਜਿਹੜੀ ਪੰਜਾਬ ਦੀ ਕੋਈ ਵੀ ਡੈਮ ਹੈ ਜਿਵੇਂ ਟਾਊਨਸ਼ਿਪ ਤਲਵਾੜਾ ਟਾਊਨਸ਼ਿਪ ਦਾ ਨੰਗਲ ਟਾਊਨਸ਼ਿਪ ਹੈ bbmb ਦੀ ਜਿਹੜੀ ਇਹਦੀ ਪ੍ਰੋਜੈਕਟ ਤੋਂ ਇਲਾਵਾ ਜੋ ਲੈਂਡ ਹੈ ਉਸ ਤੇ ਪੰਜਾਬ ਸਰਕਾਰ ਦਾ ਅਧਿਕਾਰ ਹੈ।  ਕਿਉਂਕਿ ਪਿਛਲੇ 30- 40 ਸਾਲ ਤੋਂ ਜਿਹੜੇ ਲੀਜਧਾਰਕ ਆ ਬਹੁਤ ਤੰਗ ਨੇ। ਉਹਨਾਂ ਤੇ ਹਮੇਸ਼ਾ ਹੀ ਡਰ ਰਹਿੰਦਾ ਕਿ ਸਾਡੀਆਂ ਜਿਹੜੀਆਂ ਬਿਲਡਿੰਗਾਂ ਜਾਂ ਸਾਡੇ ਘਰ ਆ ਢਾਹ ਦਿੱਤੇ ਜਾਣਗੇ। ਪੰਜਾਬ ਦਾ ਨੰਗਲ ਸ਼ਹਿਰ ਹੈ ਜਿਹੜੇ ਹੋਰ ਸ਼ਹਿਰ ਤਰੱਕੀ ਕਰ ਰਹੇ ਆਬਾਦੀ ਵਧ ਰਹੀ ਜਦਕਿ ਨੰਗਲ ਸ਼ਹਿਰ ਦੀ ਆਬਾਦੀ ਪਿਛਲੇ 20 ਸਾਲ ਤੋਂ ਘੱਟ ਰਹੀ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮਸਲੇ ਦੇ ਛੇਤੀ ਹੱਲ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੇ ਸਿਰ ਉਤੇ ਉਜਾੜੇ ਦੀ ਲਟਕ ਰਹੀ ਤਲਵਾਰ ਨੂੰ ਹਟਾਇਆ ਜਾ ਸਕੇ।

LEAVE A REPLY

Please enter your comment!
Please enter your name here