ਪੰਜਾਬ ਵਿਧਾਇਕ ਕੁਲਦੀਪ ਧਾਲੀਵਾਲ ਦਾ ਕਾਂਗਰਸ ਵੱਲ ਨਿਸ਼ਾਨਾ/ ਕਾਂਗਰਸੀਆਂ ਦੇ ਵਤੀਰੇ ’ਤੇ ਚੁੱਕੇ ਸਵਾਲ/ ਜਗਜੀਤ ਟਾਇਟਲਰ ਖਿਲਾਫ ਬੋਲਣ ਦੀ ਦਿੱਤੀ ਚੁਨੌਤੀ By admin - March 23, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਵਿਧਾਇਕ ਕੇ ਬੁਲਾਰਾ ਕੁਲਦੀਪ ਸਿੰਘ ਧਾਰੀਵਾਲ ਨੇ ਅਧਿਕਾਰੀ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਅਤਿ ਮੰਦਭਾਗੀ ਘਟਨਾ ਹੈ, ਜਿਸ ਦਾ ਪਤਾ ਲੱਗਦੇ ਸਾਰ ਹੀ ਮੁੱਖ ਮੰਤਰੀ ਮਾਨ ਨੇ ਮੰਤਰੀ ਦਾ ਅਸਤੀਫਾ ਲੈ ਕੇ ਆਪਣਾ ਫਰਜ ਨਿਭਾਇਆ ਹੈ ਪਰ ਕਾਂਗਰਸੀ ਆਗੂ ਇਸ ਉਤੇ ਸਿਆਸਤ ਕਰ ਰਹੇ ਹਨ। ਕਾਂਗਰਸ ਆਗੂਆਂ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ, ਜਿਸ ਦਾ ਅਜੇ ਤਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਿੰਨਾਂ ਜ਼ੋਰ ਇਸ ਮਾਮਲੇ ਵਿਚ ਰੌਲਾ ਪਾਉਣ ਉਤੇ ਲਾ ਰਹੇ ਨੇ ਉਨ੍ਹਾਂ ਨੂੰ ਜਗਜੀਤ ਟਾਇਟਲਰ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰਨੀ ਚਾਹੀਦੀ ਹੈ। ਧਾਲੀਵਾਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੇਸ ‘ਚ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਡਿਊਟੀ ਨਿਭਾਈ ਹੈ। ਧਾਲੀਵਾਲ ਨੇ ਕਿਹਾ ਹੈ ਕਿ ਗਗਨਦੀਪ ਸਿੰਘ ਰੰਧਾਵਾ ਵਰਗੇ ਪੜ੍ਹੇ-ਲਿਖੇ ਬੰਦੇ ਨੇ ਖ਼ੁਦਕੁਸ਼ੀ ਕਰ ਲਈ, ਇਹ ਬਹੁਤ ਮਾੜੀ ਗੱਲ ਹੋਈ ਹੈ। ਇਸ ਮਾਮਲੇ ‘ਚ ਜਿੰਨੀ ਤੇਜ਼ੀ ਨਾਲ ਸਾਡੇ ਮੁੱਖ ਮੰਤਰੀ ਮਾਨ ਨੇ ਕਾਰਵਾਈ ਕੀਤੀ, ਉਹ ਹੋਰ ਕੋਈ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀਡੀਓ ਵਾਇਰਲ ਹੋਈ ਕਿ ਮੰਤਰੀ ਤੋਂ ਦੁੱਖੀ ਹੋ ਕੇ ਡੀਐਮ ਨੇ ਖ਼ੁਦਕੁਸੀ ਕਰ ਲਈ ਤਾਂ ਉਸੇ ਵੇਲੇ ਹੀ ਮਾਨ ਸਾਹਬ ਨੇ ਆਪਣੇ ਮੰਤਰੀ ਤੋਂ ਅਸਤੀਫ਼ਾ ਮੰਗ ਲਿਆ। ਇਸ ਤੋਂ ਬਾਅਦ ਮੰਤਰੀ ‘ਤੇ ਐਫਆਈਆਰ ਦਰਜ ਹੋਈ। ਬੀਤੇ ਦਿਨ ਵੀ ਸੀਐਮ ਸਾਹਬ ਕਹਿ ਚੁੱਕੇ ਹਨ ਕਿ ਚਾਹੇ ਮੰਤਰੀ ਹੋਵੇ ਜਾਂ ਸੰਤਰੀ ਹੋਵੇ, ਕਾਨੂੰਨ ਲਈ ਇੱਕੋ ਜਿਹਾ ਹੈ। ਧਾਲੀਵਾਲ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ। ਜਿਹੜੀ ਸਾਡੀ ਡਿਊਟੀ ਸੀ ਤੇ ਮੁੱਖ ਮੰਤਰੀ ਦੀ ਡਿਊਟੀ ਸੀ, ਉਹ ਮੁੱਖ ਮੰਤਰੀ ਨੇ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ। ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਤੇ ਅਦਾਲਤਾਂ ਨੇ ਆਪਣਾ ਕੰਮ ਕਰਨਾ ਹੈ। ਵਿਧਾਇਕ ਨੇ ਅੱਗੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ ਤੇ ਹਮੇਸ਼ਾ ਹੀ ਆਪਣੀ ਭੈਣ ਡੀਐਮ ਦੀ ਪਤਨੀ ਤੇ ਬੱਚਿਆਂ ਦੇ ਨਾਲ ਖੜ੍ਹੇ ਰਹਾਂਗੇ ਅਤੇ ਅਸੀਂ ਉਨ੍ਹਾਂ ਦੇ ਘਰ ‘ਚ ਵੀ ਜਾਵਾਂਗੇ। ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੰਨਾ ਇਹ ਜ਼ੋਰ ਇੱਥੇ ਲਗਾ ਰਹੇ ਹਨ, ਜੇਕਰ ਕਾਂਗਰਸੀ ਜਿਸ ਸਮੇਂ ਸਿੱਖਾਂ ਦਾ ਕਤਲੇਆਮ ਹੋਇਆ, ਉਸ ਸਮੇਂ ਕਾਂਗਰਸ ਦੇ ਦਿੱਲੀ ਦਫ਼ਤਰ ਬਾਹਰ ਲਗਾਉਂਦੇ। ਇੰਨਾ ਨੂੰ ਸ਼ਰਮ ਨਹੀਂ ਆਉਂਦੀ ਕਿ ਇੰਨਾ ਦੀ ਆਪਣੀ ਕੀ ਕਰਤੂਤ ਹੈ। ਇਹ ਨਾਅਰਾ ਲਗਾਉਣ ਦੀ ਜਗਦੀਸ਼ ਟਾਈਟਲਰ ਨੂੰ ਬਾਹਰ ਕੱਢੋ। ਧਾਲੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਤਾਂ ਆਪਣੇ ਮੰਤਰੀ ਨੂੰ ਬਾਹਰ ਕੱਢ ਕੇ ਦਿਖਾ ਦਿੱਤਾ ਹੈ ਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਅਜਿਹਾ ਕਦਮ ਚੁੱਕਿਆ ਗਿਆ ਹੋਵੇ। ਸਾਡੀ ਪਾਰਟੀ ਦਾ ਤੈਅ ਹੈ ਕਿ ਜੇਕਰ ਕੋਈ ਵੀ ਆਦਮੀ ਤੇ ਕਿਸੇ ਵੀ ਪੱਧਰ ਦਾ ਆਦਮੀ ਗਲਤ ਕਦਮ ਚੁੱਕਦਾ ਹੈ, ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਕਾਂਗਰਸੀ ਆਗੂ ਸਿੰਘ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ਉਨ੍ਹਾਂ ਦਾ ਨਾਮ ਲੈ ਕੇ ਇੱਕ ਪਰਿਵਾਰ ਨੇ ਖ਼ੁਦਕੁਸ਼ੀ ਕੀਤੀ ਸੀ, ਕੀ ਉਨ੍ਹਾਂ ਨੇ ਐਕਸ਼ਨ ਲਿਆ ਸੀ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਗੁਰਜੀਤ ਸਿੰਘ ਔਜਲਾ ਦਾ ਨਾਮ ਲੈ ਕੇ ਵੀ ਕਾਂਗਰਸ ਨੂੰ ਘੇਰਿਆ।