ਗਗਨਦੀਪ ਰੰਧਾਵਾਂ ਦੇ ਪਰਿਵਾਰ ਦਾ ਅਲਟੀਮੇਟਮ/ ਸੜਕਾਂ ‘ਤੇ ਉਤਰਨ ਦੀ ਚਿਤਾਵਨੀ/ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਕੀਤੀ ਮੰਗ

0
1

ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੀ ਹੁਣ ਤਕ ਦੀ ਕਾਰਵਾਈ ਨਾਲ ਅਸਹਿਮਤੀ ਜਾਹਰ ਕਰਦਿਆਂ ਸਰਕਾਰ ਤੋਂ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਕਿਹਾ ਕਿ ਘਟਨਾ ਨੂੰ ਕਈ ਦਿਨ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤਕ ਕਿਸੇ ਵੀ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ। ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਛੇਤੀ ਗਿਰਫਤਾਰੀ ਨਾ ਹੋਈ ਤਾਂ ਉਹ ਬੱਚਿਆਂ ਸਮੇਤ ਸੜਕ ‘ਤੇ ਉਤਰਣਗੇ। ਮ੍ਰਿਤਕ ਦੀ ਧੀ ਨੇ ਵੀ ਹੁਣ ਤਕ ਦੀ ਜਾਂਚ ਨਾਲ ਅਸਹਿਮਤੀ ਜਾਹਰ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੀ।
ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਇੱਕ ਸਧਾਰਣ ਘਰ ਤੋਂ ਹਨ ਅਤੇ ਮਿਹਨਤ ਕਰਕੇ ਹੀ ਗਗਨਦੀਪ ਸਿੰਘ ਰੰਧਾਵਾ ਇੰਨਾ ਵੱਡਾ ਅਧਿਕਾਰੀ ਬਣੇ ਸਨ, ਪਰ ਅੱਜ ਉਹਨਾਂ ਦਾ ਪਰਿਵਾਰ ਇਨਸਾਫ਼ ਲਈ ਦਰ-ਦਰ ਦੀ ਠੋਕਰਾਂ ਖਾ ਰਿਹਾ ਹੈ। ਇਸ ਦੌਰਾਨ ਗਗਨਦੀਪ ਸਿੰਘ ਰੰਧਾਵਾ ਦੀ ਬੇਟੀ ਨੇ ਵੀ ਭਾਵੁਕ ਹੋ ਕੇ ਆਪਣੀ ਗੱਲ ਰੱਖੀ। ਉਸ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਦੋਸਤ ਦੇ ਘਰ ਰਹਿ ਰਹੀ ਸੀ ਕਿਉਂਕਿ ਉਸ ਦੇ ਪਿਤਾ ਨੇ ਪਹਿਲਾਂ ਹੀ ਕਿਹਾ ਸੀ ਕਿ ਘਰ ਨਾ ਆਈ, ਖਤਰਾ ਹੈ। ਉਸ ਨੇ ਕਿਹਾ ਕਿ ਉਹ NEET ਦੀ ਤਿਆਰੀ ਕਰ ਰਹੀ ਹੈ ਅਤੇ ਘਰ ਦੇ ਹਾਲਾਤਾਂ ਕਾਰਨ ਉਸ ਦੀ ਪੜਾਈ ‘ਤੇ ਵੀ ਅਸਰ ਪਿਆ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਬੱਚਿਆਂ ਸਮੇਤ ਸੜਕਾਂ ‘ਤੇ ਆ ਕੇ ਸੰਘਰਸ਼ ਕਰਨਗੇ।

LEAVE A REPLY

Please enter your comment!
Please enter your name here