ਪੰਜਾਬ ਅਜਨਾਲਾ ’ਚ ਲੋਕਾਂ ਹੱਥੇ ਚੜ੍ਹੇ ਟਰਾਂਸਫਾਰਮਰ ਚੋਰ/ ਰਾਤ ਸਮੇਂ ਟਰਾਂਸਫਾਰਮਰਾਂ ਨੂੰ ਬਣਾਉਂਦੇ ਸੀ ਨਿਸ਼ਾਨਾ/ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ By admin - March 22, 2026 0 1 Facebook Twitter Pinterest WhatsApp ਅਜਨਾਲਾ ਖੇਤਰ ਵਿਚ ਸਰਗਰਮ ਟਰਾਂਸਫਾਰਮਰ ਚੋਰਾਂ ਨੂੰ ਲੋਕਾਂ ਵੱਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਪੰਜਗਰਾਈਆਂ ਨਿਜਰਾਂ ਵਿਖੇ ਕੁੱਝ ਲੋਕ ਰਾਤ ਵੇਲੇ ਕਿਸਾਨ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰ ਰਹੇ ਸਨ। ਇਸ ਦੀ ਭਿਣਕ ਪੈਣ ਤੇ ਇਕੱਠਾ ਹੋਏ ਲੋਕਾਂ ਨੇ ਚੋਰਾਂ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਦੋ ਚੋਰ ਭੱਜਣ ਵਿਚ ਕਾਮਯਾਬ ਹੋ ਗਏ ਜਦਕਿ ਦੋ ਜਣਿਆਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਨੇ ਚੋਰਾਂ ਕੋਲੋਂ ਇਕ ਟਰੱਕ ਤੇ ਕੁੱਝ ਸਾਜੋ ਸਾਮਾਨ ਬਰਾਮਦ ਕੀਤਾ ਹੈ। ਲੋਕਾਂ ਦੀ ਇਤਲਾਹ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਸਾਨ ਬਾਬਾ ਜੋਗਾ ਸਿੰਘ ਨੇ ਕਿਹਾ ਕਿ ਰਾਤ ਦੇ ਕਰੀਬ 12.30 ਵਜੇ ਇੱਕ ਵੱਡਾ ਬਲਾਸਟ ਹੋਇਆ ਜਿਸ ਨਾਲ ਸਾਰਾ ਪਰਿਵਾਰ ਉੱਠ ਗਿਆ ਤਾਂ ਬਾਹਰ ਦੇਖਿਆ ਕਿ ਕੁਝ ਵਿਅਕਤੀ ਟਰਾਂਸਫਾਰਮ ਕੋਲ ਇਕੱਠੇ ਹੋਏ ਹਨ ਜਦੋਂ ਉਹਨਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਦੋ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਜੋ ਵਿਅਕਤੀ ਟਰਾਂਸਫਾਰਮ ਚੋਂ ਤੇਲ ਕੱਢ ਰਹੇ ਸਨ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਐਸਐਚ ਓ ਅਜਨਾਲਾ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਚੋਰਾਂ ਵੱਲੋਂ ਕੀਤਾ ਚੋਰੀ ਦਾ ਤੇਲ ਅਤੇ ਇੱਕ ਟਰੱਕ ਬਰਾਮਦ ਕਰ ਲਿਆ ਹੈ ਇਹਨਾਂ ਕੋਲੋਂ ਰਿਮਾਂਡ ਲੈ ਕੇ ਪੁੱਛਗਿਸ਼ ਕੀਤੀ ਜਾਵੇਗੀ ਅਤੇ ਜੋ ਵੀ ਬਣਦੀ ਹੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।