ਅਬੋਹਰ ਦੇ ਹੋਟਲ ’ਚ ਨਿਹੰਗ ਸਿੰਘਾਂ ਦੀ ਰੇਡ ਦਾ ਮਾਮਲਾ/ ਨਿਹੰਗ ਸਿੰਘਾਂ ਨੇ ਖੁਦ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਦਿੱਤੀ ਸਫਾਈ/ ਪਿਸਟਲ ਤੇ ਪੈਸੇ ਮੰਗਣ ਦੇ ਸਬੂਤ ਦੇਣ ਦੀ ਦਿੱਤੀ ਚੁਨੌਤੀ

0
2

ਅਬੋਹਰ ਦੇ ਹੋਟਲ ਵਿਚ ਨਿਹੰਗ ਸਿੰਘਾਂ ਦੀ ਰੇਡ ਦੇ ਮਾਮਲੇ ਵਿਚ ਨਵਾਂ ਮੌੜ ਆਇਆ ਹੈ। ਨਿਹੰਗ ਸਿੰਘਾਂ ਖਿਲਾਫ ਹੋਟਲ ਮਾਲਕਾਂ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਨਿਹੰਗ ਸਿੰਘਾਂ ਨੇ ਕਿਹਾ ਕਿ ਉਹ ਹੋਟਲ ਵਿਚ ਦੇਹ ਵਪਾਰ ਦੀਆਂ ਸੂਹ ਮਿਲਣ ਬਾਅਦ ਗਏ ਸੀ, ਜਿੱਥੇ ਉਨ੍ਹਾਂ ਨੇ ਕਾਫੀ ਇਤਰਾਜਯੋਗ ਵਸਤਾਂ ਬਰਾਮਦ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਉਹ ਉੱਥੇ ਮਾੜੇ ਕੰਮ ਰੋਕਣ ਲਈ ਗਏ ਸਨ। ਪੈਸੇ ਤੇ ਪਿਸਟਲ ਬਾਰੇ ਲੱਗ ਰਹੇ ਇਲਜਾਮਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹੋਟਲ ਮਾਲਕ ਪਿਸਟਲ ਤੇ ਪੈਸੇ ਮੰਗਣ ਦੇ ਸਬੂਤ ਦੇ ਦੇਣ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਟਲ ਮਾਲਕ ਸਬੂਤ ਦੇਣ ਵਿਚ ਅਸਫਲ ਹੋਏ ਤਾਂ ਉਹ ਮਾਨਹਾਨੀ ਦਾ ਕੇਸ ਦਾਇਰ ਕਰਨਗੇ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਅਬੋਹਰ ਦੇ ਇੱਕ ਹੋਟਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਕੁਝ ਨਿਹੰਗ ਸਿੰਘ ਇੱਕ ਹੋਟਲ ਵਿੱਚ ਜਾਂਦੇ ਨੇ ਜਿਸ ਮਗਰੋਂ ਨਿਹੰਗ ਸਿੰਘਾਂ ਤੇ ਸੱਤ 51 ਦਾ ਪਰਚਾ ਵੀ ਦਰਜ ਹੋਇਆ ਤੇ ਹੋਟਲ ਦੇ ਮਾਲਿਕ ਵੱਲੋਂ ਨਿਹੰਗ ਸਿੰਘਾਂ ਵੱਲੋਂ ਪੈਸੇ ਦੀ ਮੰਗ ਕਰਨ ਦੇ ਦੋਸ਼ ਲਗਾਏ ਗਏ। ਇਹ ਨਿਹੰਗ ਸਿੰਘ ਬਟਾਲਾ ਦੇ ਇਲਾਕੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਹੈ।
ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਇਸ ਹੋਟਲ ਦੇ ਵਿੱਚ ਇੱਕ ਲੜਕੀ ਤੇ ਸੱਤ ਤੋਂ ਅੱਠ ਲੜਕੇ ਇੱਕੋ ਹੀ ਕਮਰੇ ਵਿੱਚ ਮੌਜੂਦ ਸਨ ਤੇ ਲੜਕੀ ਦੇ ਕਮਰੇ ਵਿੱਚ ਕੁਝ ਅਜਿਹੀਆਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਹੋਈਆਂ ਸਨ, ਜੋ ਉੱਥੇ ਗਲਤ ਕੰਮ ਹੋਣ ਦਾ ਸਬੂਤ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੱਤ 51 ਦਾ ਗਲਤ ਮਾਮਲਾ ਦਰਜ ਕੀਤਾ ਹੈ।  ਨਿਹੰਗ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੈਸੇ ਦੀ ਮੰਗ ਕੀਤੀ ਹੋਵੇ ਜਾਂ ਪਿਸਤੌਲ ਦਿਖਾਈ ਹੋਵੇ ਇਸ ਦਾ ਕੋਈ ਵੀ ਸਬੂਤ ਹੋਟਲ ਮਾਲਕ ਸੋਸ਼ਲ ਮੀਡੀਆ ਤੇ ਪਾ ਦੇਣ ਜਾਂ ਕਿਸੇ ਅਧਿਕਾਰੀ ਨੂੰ ਦਿਖਾ ਦੇਣ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ ਅਤੇ ਜੇਕਰ ਹੋਟਲ ਮਾਲਕ ਨੇ ਅਜਿਹਾ ਨਾ ਕੀਤਾ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਵਾਵਾਂਗੇ ਤੇ ਮਾਨਹਾਣੀ ਦਾ ਦਾਅਵਾ ਵੀ ਕਰਾਂਗੇ।

LEAVE A REPLY

Please enter your comment!
Please enter your name here