ਪੰਜਾਬ ਮਲੋਟ ਵਿਖੇ ਨਸ਼ਿਆਂ ਖਿਲਾਫ਼ ਮੈਰਾਥਨ ਦੌੜ ਦਾ ਆਯੋਜਨ/ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਰਹੇ ਮੌਜੂਦ/ ਸ਼ਹਿਰ ਵਾਸੀਆਂ ਨੇ ਵੀ ਕੀਤੀ ਸ਼ਮੂਲੀਅਤ By admin - March 22, 2026 0 1 Facebook Twitter Pinterest WhatsApp ਮਲੋਟ ਵਿਚ ਰਾਇਲ ਕਲੱਬ ਵੱਲੋਂ ਅੱਜ ਇਕ ਵਿਸ਼ਾਲ ਮੈਰਾਥਨ ਦੌੜ ਕਰਵਾਈ ਗਈ। ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਨਾਲ ਜੋੜਣ ਦੇ ਮਕਸਦ ਨਾਲ ਕਰਵਾਈ ਗਈ ਇਸ ਮੈਰਾਥਨ ਦੌੜ ਵਿਚ ਹਰ ਵਰਗ ਦੇ ਨੌਜਵਾਨ ਲੜਕੇ ਲੜਕੀਆਂ ਤੋਂ ਇਲਾਵਾ ਬਜ਼ੁਰਗਾਂ ਤੇ ਬੱਚਿਆਂ ਨੇ ਵੀ ਭਾਗ ਲਿਆ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਮੈਰਾਥਨ ਮਲੋਟ ਦੀ ਅਨਾਜ ਮੰਡੀ ਵਿਚੋਂ ਸੁਰੂ ਹੋ ਕੇ ਕਰੀਬ 6 ਕਿਲੋਮੀਟਰ ਦਾ ਵਕਫਾਂ ਪੂਰਾ ਕਰ ਕੇ ਸਮਾਪਤ ਹੋਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਜੇਤੂ ਲੜਕੇ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਨਾਲ ਜੋੜਣ ਲਈ ਅਜਿਹੇ ਉਪਰਾਲੇ ਮੀਲ ਪੱਥਰ ਸਾਬਤ ਹੋ ਸਕਦੇ ਨੇ, ਇਸ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ।