ਗੁਰਦਾਸਪੁਰ ’ਚ ਚੋਰਾਂ ਵੱਲੋਂ ਗਰੀਬ ਦਾ ਈ-ਰਿਕਸ਼ਾ ਚੋਰੀ/ ਕਿਸ਼ਤਾਂ ’ਤੇ ਲਿਆ ਈ-ਰਿਕਸ਼ਾ/ ਪੀੜਤ ਪਰਿਵਾਰ ਨੇ ਮਦਦ ਲਈ ਕੀਤੀ ਅਪੀਲ

0
1

ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਹਾਲਤ ਇਹ ਹੈ ਕਿ ਚੋਰ ਹੁਣ ਗਰੀਬ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹੇ ਦੇ ਪਿੰਡ ਹਰਦੋ ਬਧਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰ ਇਕ ਅਤੀ ਗਰੀਬ ਬਜ਼ੁਰਗ ਦਾ ਕਿਸ਼ਤਾਂ ਉਤੇ ਲਿਆ ਈ-ਰਿਕਸ਼ਾ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਬਜ਼ੁਰਗ ਬੂਟਾ ਰਾਮ ਦੇ ਦੱਸਣ ਮੁਤਾਬਕ ਇਸ ਨੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਣ ਖਾਤਰ ਕੁੱਝ ਸਮਾਂ ਪਹਿਲਾਂ ਕਿਸ਼ਤਾਂ ਤੇ ਈ-ਰਿਕਸ਼ਾ ਲਿਆ ਸੀ, ਜਿਸ ਨੂੰ ਬੀਤੀ ਰਾਤ ਚੋਰ ਚੋਰੀ ਕਰ ਕੇ ਲੈ ਗਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦਾ ਇਕੋ ਇਕ ਸਹਾਰਾ ਸੀ ਜੋ ਚੋਰਾਂ ਨੇ ਖੋਹ ਲਿਆ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਦੀ ਛੇਤੀ ਭਾਲ ਕਰ ਕੇ ਉਸ ਦਾ ਈ-ਰਿਕਸ਼ਾ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਬੂਟਾ ਰਾਮ ਨੇ ਅਤੇ ਉਸਦੇ ਪੁੱਤਰ ਸੰਨੀ ਨੇ ਭਾਵੁਕ ਹੁੰਦਿਆ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਕਿਸਤਾਂ ਤੇ ਈ ਰਿਕਸ਼ਾ ਲਿਆ ਸੀ ਕਲ ਰਾਤ ਨੂੰ ਘਰ ਦੇ ਬਾਹਰ ਈ ਰਿਕਸ਼ਾ ਲਗਾ ਕੇ ਸੋ ਗਏ। ਸਵੇਰੇ ਜਦੋਂ ਬਾਹਰ ਆਏ ਤਾਂ ਉਹ ਵੇਖਿਆ ਈ  ਰਿਕਸ਼ਾ ਗਇਬ ਹੈ ਜਿਸਤੋਂ ਬਾਦ ਅਸੀ ਬਹੁਤ ਕੋਸ਼ਿਸ਼ ਕੀਤੀ ਪਰ ਈ ਰਿਕਸ਼ਾ ਨਹੀਂ ਲਭਿਆ।
ਉਹਨਾਂ ਨੇ ਕਿਹਾ ਕਿ  ਘਰ ਦਾ ਗੁਜਾਰਾ ਵੀ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਘਰ ਦੇ ਹਲਾਤ ਵੀ ਖਸਤਾ ਹਨ ਲੈਂਟਰ ਟੁੱਟ ਗਿਆ ਹੈ। ਈ ਰਿਕਸ਼ਾ ਨਾਲ ਕੁਝ ਸਹਾਰਾ ਮਿਲ ਜਾਂਦਾ ਸੀ ਪਰ ਚੋਰਾਂ ਨੇ ਉਹ ਵੀ ਖੋਹ ਲਿਆ। ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉੱਥੇ ਹੀ ਪੁਲਿਸ ਨੂੰ ਜਲਦੀ ਤੋਂ ਜਲਦੀ ਚੋਰਾਂ ਦੀ ਭਾਲ ਕਰਨ ਦੀ ਅਪੀਲ ਵੀ ਕੀਤੀ ਹੈ।

LEAVE A REPLY

Please enter your comment!
Please enter your name here