ਪੰਜਾਬ ਪ੍ਰਤਾਪ ਬਾਜਵਾ ਨੇ ਅਫਸਰ ਖੁਦਕੁਸ਼ੀ ਦੀ ਸੀਬੀਆਈ ਜਾਂਚ ਮੰਗੀ/ ਮੁੱਖ ਮੰਤਰੀ ’ਤੇ ਲਿਪਾ-ਪੋਚੀ ਦੇ ਲਾਏ ਇਲਜ਼ਾਮ/ ਕਿਹਾ, ਅਸਤੀਫਾ ਲੈ ਕੇ ਸਾਥੀ ਨੂੰ ਬਚਾਉਣਾ ਚਾਹੁੰਦੇ ਨੇ ਮੁੱਖ ਮੰਤਰੀ By admin - March 21, 2026 0 2 Facebook Twitter Pinterest WhatsApp ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰੀ ਅਧਿਕਾਰੀ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੂੰ ਨਿਸ਼ਾਨੇ ਤੇ ਲਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ, ਇਸ ਲਈ ਮੰਤਰੀ ਦੇ ਅਸਤੀਫੇ ਨਾਲ ਕੰਮ ਨਹੀਂ ਸਰਨਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਸਤੀਫਾ ਲੈ ਕੇ ਆਪਣੇ ਸਾਥੀ ਨੂੰ ਬਚਾਉਣਾ ਚਾਹੁੰਦੇ ਹਨ ਜਦਕਿ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਦੋਂ ਭਗਵੰਤ ਮਾਨ ਆਪਣੇ ਕਿਸੇ ਸਾਥੀ ਨੂੰ ਬਚਾਅ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਨੇ ਜਿਸ ਵਿੱਚ ਕਈ ਵਾਰ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬਚਾਇਆ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਤੇ ਮਾਮਲਾ ਦਰਜ ਹੋਵੇ ਅਤੇ ਉਸ ਮਗਰੋਂ ਸੀਬੀਆਈ ਨੂੰ ਇਸਦੀ ਜਾਂਚ ਸੌਂਪੀ ਜਾਵੇ।