ਅੰਮ੍ਰਿਤਸਰ ’ਚ ਨਹੀਂ ਵਧੇ ਪੈਟਰੋਲ ਦੇ ਰੇਟ/ ਕੇਵਲ ਪ੍ਰੀਮੀਅਮ ਪਟਰੌਲ ਕੀਮਤ ਚ ਹੋਇਆ ਵਾਧਾ/ ਪੰਪ ਮਾਲਕਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ

0
2

ਅਮਰੀਕਾ-ਇਰਾਨ ਜੰਗ ਦੇ ਚਲਦਿਆਂ ਤੇਲ ਕੀਮਤਾਂ ਵਿਚ ਵਾਧੇ ਦੀਆਂ ਖਬਰਾਂ ਦਰਮਿਆਨ ਅੰਮ੍ਰਿਤਸਰ ਦੇ ਪੰਪ ਮਾਲਕਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਦੇ ਢੀਂਡਰਾ ਪਟਰੌਲ ਪੰਪ ਦੇ ਮਾਲਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੀਆਂ ਖਬਰਾਂ ਬਿਲਕੁਲ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਜਿਹੜੇ ਰੇਟ ਵਧੇ ਵੀ ਨੇ, ਉਹ ਪ੍ਰੀਮੀਅਮ ਪਟਰੌਲ ਤੇ ਉਦਯੋਗਾ ਨੂੰ ਮਿਲਣ ਵਾਲੇ ਡੀਜ਼ਲ ਦੇ ਵਧੇ ਨੇ ਜਦਕਿ ਆਮ ਜਨਤਾ ਨੂੰ ਪਹਿਲੇ ਰੇਟ ਤੇ ਹੀ ਤੇਲ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਜਮ੍ਹਾਂਖੋਰੀ ਤੇ ਤੇਲ ਕੀਮਤਾਂ ਵਿਚ ਭਾਰੀ ਵਾਧੇ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪ੍ਰੀਮੀਅਮ ਪਟਰੌਲ ਦੀ ਕੀਮਤ ਵਿਚ 1.97 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਪ੍ਰੀਮੀਅਮ ਪੈਟਰੋਲ ਦੀ ਕੀਮਤ 104.93 ਸੀ ਜਦਕਿ ਅੱਜ ਰੇਟ ਵਧਣ ਨਾਲ 106.90 ਦਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਮਸ਼ੀਨ ਚ ਆਪਣੇ ਆਪ ਹੀ ਰੇਟ ਅਪਡੇਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰੀਮੀਅਮ ਪੈਟਰੋਲ ਆਮ ਪੈਟਰੋਲ ਨਾਲੋਂ ਕਿਤੇ ਲੋਕ ਘੱਟ ਪਵਾਉਂਦੇ ਹਨ। ਡੀਜ਼ਲ ਅਤੇ ਆਮ ਪੈਟਰੋਲ ਦਾ ਰੇਟ ਉਹੀ ਹੈ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹ ਰੇਟ ਸਿਰਫ ਪ੍ਰੀਮੀਅਮ ਪੈਟਰੋਲ ਦੇ ਹੀ ਵਧੇ ਹਨ।
ਢੀਂਗਰਾ ਨੇ ਕਿਹਾ ਕਿ ਲੋਕਾਂ ਨੂੰ ਉਨੀ ਹੀ ਪੈਟਰੋਲ ਜਾਂ ਡੀਜ਼ਲ ਪਾਉਣ ਦੀ ਲੋੜ ਹੈ ਜਿੰਨੀ ਉਹਨਾਂ ਨੂੰ ਲੋੜ ਹੈ ਕਿਉਂਕਿ ਲੋਕ ਜਦੋਂ ਸ਼੍ਰੋਮਣੀ ਡਰਾਮਾ ਦੇ ਡਰਮ ਡੀਜ਼ਲ ਅਤੇ ਪੈਟਰੋਲ ਇਕੱਠਾ ਕਰਦੇ ਹਨ ਉਸ ਨਾਲ ਕੋਈ ਹਾਦਸਾ ਵੀ ਹੋ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੈਨਿਕ ਕ੍ਰੀਏਟ ਕਰਨ ਦੀ ਕੋਈ ਲੋੜ ਨਹੀਂ ਹਾਲੇ ਤੱਕ ਬਹੁਤ ਖੁੱਲਾ ਪੈਟਰੋਲ ਅਤੇ ਡੀਜ਼ਲ ਸਾਡੇ ਕੋਲ ਉਪਲਬਧ ਹੈ। ਉਹਨਾਂ ਕਿਹਾ ਕਿ ਜੋ ਮਿਡਲ ਈਸਟ ਦੇ ਵਿੱਚ ਜੰਗ ਚੱਲ ਰਹੀ ਹੈ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਰੂਰ ਲੋਕਾਂ ਦੇ ਵਿਚ ਕਾਫੀ ਪੈਨਿਕ ਸੀ ਲੋਕ ਘਬਰਾ ਗਏ ਸੀ ਪਰ ਹੁਣ ਸਥਿਤੀ ਨੋਰਮਲ ਹੈ ਲੋਕ ਆਮ ਵਾਂਗ ਹੀ ਪੈਟਰੋਲ ਡੀਜ਼ਲ ਪਵਾ ਰਹੇ ਹਨ।

LEAVE A REPLY

Please enter your comment!
Please enter your name here