ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ/ ਨਿਯਮ ਤੋੜਣ ਵਾਲੀਆਂ ਬੱਸਾਂ ਦੇ ਕੱਟੇ ਚੱਲਾਨ/ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੀਤੀ ਕਾਰਵਾਈ By admin - March 21, 2026 0 2 Facebook Twitter Pinterest WhatsApp ਗੁਰਦਾਸਪੁਰ ਪੁਲਿਸ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮ ਤੋੜਣ ਵਾਲੀਆਂ ਸਕੂਲਾਂ ਬੱਸਾਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸੁਨੀਲ ਜੋਸ਼ੀ ਵੱਲੋਂ ਟਰੈਫਿਕ ਪੁਲਿਸ ਦੀ ਮਦਦ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸੇ ਦੌਰਾਨ ਸਕੂਲੀ ਬੱਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਨਿਯਮ ਤੋੜਣ ਵਾਲੀਆਂ ਬੱਸਾਂ ਵਿਚ ਦੇ ਚਾਲਾਨ ਵੀ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀਆਂ ਸਖਤ ਹਦਾਇਤਾਂ ਹਨ, ਇਸ ਲਈ ਜੋ ਕੋਈ ਵੀ ਨਿਯਮ ਤੋੜਦਾ ਫੜਿਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਵੱਖ-ਵੱਖ ਸਕੂਲਾਂ ਵਿਚ ਜਾ ਕੇ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਭਾਰੀ ਕਮੀਆਂ ਪਈਆਂ ਗਈਆਂ। ਉਨਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਕੋਈ ਵੀ ਸਕੂਲੀ ਬੱਸ ਪਾਲਣਾ ਕਰਦੀ ਨਹੀਂ ਪਾਈ ਗਈ, ਜਿਸ ’ਤੇ ਉਨਾਂ ਦੇ ਚਾਲਾਨ ਕੱਟੇ ਗਏ ਹਨ। ਉਨਾਂ ਦੱਸਿਆ ਕਿ ਉਨਾਂ ਵਲੋਂ ਕਈ ਵਾਰ ਸਕੂਲ ਮਾਲਕਾਂ/ਮੁਖੀਆਂ ਨੂੰ ਇਹ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਬੱਸਾਂ ਵਿਚ ਬੱਚਿਆਂ ਨੂੰ ਲਿਆਉਣ ਤੇ ਛੱਡਣ ਜਾਣ ਸਮੇਂ ਜਿਥੇ ਬੱਸਾਂ ਵਿਚ ਇਕ ਲੇਡੀ ਅਟੈਂਡੈਂਟ ਹੋਣੀ ਲਾਜ਼ਮੀ ਹੈ, ਉਥੇ ਨਾਲ ਹੀ ਡਰਾਈਵਰਾਂ ਵਲੋਂ ਵਰਦੀ ਪਾਈ ਹੋਣੀ ਚਾਹੀਦੀ ਹੈ, ਬੱਸਾਂ ਅੰਦਰ ਸਪੀਡ ਗਵਰਨਰ ਅਤੇ ਕੈਮਰੇ ਲੱਗੇ ਹੋਣੇ ਚਾਹੀਦੇ ਹਨ। ਜੋਸ਼ੀ ਨੇ ਕਿਹਾ ਕਿ ਬੱਚੀਆਂ ਤੇ ਵਿਦਿਆਰਥਣਾਂ ਦੀ ਸੁਰੱਖਿਆ ਲਈ ਸਾਰੇ ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਅਤੇ ਜੇਕਰ ਕੋਈ ਪਾਲਣਾ ਨਹੀਂ ਕਰਦਾ ਤੇ ਬੱਸਾਂ ਵਿਚ ਪਾਈਆਂ ਕਮੀਆਂ ਨੂੰ 2 ਹਫਤਿਆਂ ਅੰਦਰ ਦੂਰ ਨਹੀਂ ਕਰਦਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਲੋੜ ਪੈਣ ’ਤੇ ਸਕੂਲੀ ਬੱਸਾਂ ਵਿਚ ਬੰਦ ਵੀ ਕੀਤਾ ਜਾਵੇਗਾ।