ਆਮ ਆਦਮੀ ਪਾਰਟੀ ਦੇ ਮੌਜੂਦ ਸਰਪੰਚ ਖਿਲਾਫ ਕੇਸ ਦਰਜ/ 25 ਲੱਖ ਦੀ ਠੱਗੀ ਮਾਮਲੇ ’ਚ ਹੋਈ ਕਾਰਵਾਈ/ ਹਰਿਆਣਾ ਵਿਖੇ ਦਰਜ ਹੋਇਆ ਪਰਚਾ

0
2

ਪਟਿਆਲਾ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਖਿਲਾਫ ਹਰਿਆਣਾ ਵਿਚ ਮਾਮਲਾ ਦਰਜ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਕਾਰਵਾਈ ਬਾਹਰ ਭੇਜਣ ਦੇ ਨਾਮ ਤੇ 25 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਹੋਈ ਹੈ। ਖਬਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਰਸੂਲਪੁਰ ਨੂੰ ਹਰਿਆਣਾ ਦੇ ਅੰਬਾਲਾ ਦੇ ਨਗਲ ਪੁਲਿਸ ਥਾਣੇ ਵਿਚ ਦਰਜ ਐਫਆਈਆਰ ਵਿਚ ਨਾਮਜਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ ਰਸੂਲਪੁਰ ਪਿੰਡ ਸ਼ੇਖਪੁਰ ਜਗੀਰ ਦਾ ਮੌਜੂਦਾ ਸਰਪੰਚ ਹੈ, ਜੋ ਕਿ ਹਲਕਾ ਸਨੌਰ ਤੋਂ ਇੰਚਾਰਜ ਰਣਜੋਤ ਸਿੰਘ ਹਡਾਣਾ ਦਾ ਕਰੀਬੀ ਦੱਸਿਆ ਜਾ ਰਿਹਾ। ਪੁਲਿਸ ਨੇ ਮੁਲਜ਼ਮ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਪੀੜਤ ਗੁਰਵਿੰਦਰ ਸਿੰਘ ਦਾ ਦੋਸ਼ ਹੈ ਕਿ ਗੁਰਮੀਤ ਸਿੰਘ ਨੇ ਕੈਨੇਡਾ ਭੇਜਣ ਦਾ ਵਾਅਦਾ ਕਰਕੇ ਉਸ ਨਾਲ ਲਗਭਗ 25 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ। ਸ਼ਿਕਾਇਤ ਦੇ ਅਨੁਸਾਰ, ਗੁਰਪ੍ਰੀਤ ਸਿੰਘ, ਜੋ ਕਿ ਇੱਕ ਤਜਰਬੇਕਾਰ ਏਜੰਟ ਹੋਣ ਦਾ ਦਾਅਵਾ ਕਰਦਾ ਹੈ, ਨੇ ਉਸ ਲਈ ਲਈ ਜਲਦੀ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਸ਼ੁਰੂ ਵਿੱਚ ਉਸਨੇ ਕੁਝ ਦਸਤਾਵੇਜ਼ਾਂ ਅਤੇ ਪ੍ਰਕਿਰਿਆ ਲਈ ਪੈਸੇ ਲਏ। ਹੌਲੀ-ਹੌਲੀ, ਉਸਨੇ ਵੱਖ-ਵੱਖ ਬਹਾਨਿਆਂ ਹੇਠ ਹੋਰ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਜਾਅਲੀ ਵੀਜ਼ਾ ਦਸਤਾਵੇਜ਼ਾਂ ਅਤੇ ਟਿਕਟਾਂ ਨਾਲ ਭਰਮਾਇਆ। ਜਦੋਂ ਵੀ ਪਰਿਵਾਰ ਵਿਦੇਸ਼ ਭੇਜਣ ਦੀ ਤਾਰੀਖ ਬਾਰੇ ਪੁੱਛਦਾ ਸੀ, ਉਹ ਨਵੇਂ ਬਹਾਨੇ ਬਣਾਉਂਦਾ ਸੀ ਅਤੇ ਇਸਨੂੰ ਮੁਲਤਵੀ ਕਰ ਦਿੰਦਾ ਸੀ। ਉਪਰੰਤ, ਜਦੋਂ ਲੰਬੇ ਸਮੇਂ ਤੱਕ ਨਾ ਤਾਂ ਵੀਜ਼ਾ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ, ਤਾਂ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ।

LEAVE A REPLY

Please enter your comment!
Please enter your name here