ਕੀਰਤਪੁਰ ਸਾਹਿਬ ’ਚ ਕੱਪੜਿਆਂ ਦੀ ਦੁਕਾਨ ’ਚ ਚੋਰੀ/ ਕੱਪੜੇ ਤੇ ਨਕਦੀ ਲੈ ਕੇ ਚੋਰ ਫਰਾਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
2

 

ਕੀਰਤਪੁਰ ਸਾਹਿਬ ਦੇ ਸ਼ੀਤਲਾ ਮਾਤਾ ਮੰਦਰ ਨਜ਼ਦੀਕ ਚੋਰਾਂ ਵੱਲੋਂ ਰੇਡੀਮੇਟ ਕੱਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰਾਤ ਵੇਲੇ ਆਏ ਚੋਰ ਦੁਕਾਨ ਵਿਚੋਂ ਕੱਪੜੇ ਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ਵੇਲੇ ਲੱਗਿਆ। ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਨੇ ਦੁਕਾਨ ਮਾਲਕ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ਦੇ ਮਾਲਕ ਬਰਿੰਦਰ ਪਾਲ ਸਿੰਘ ਦੇ ਸਪੁੱਤਰ ਅਨਮੋਲ ਸਿੰਘ ਨੇ ਦੱਸਿਆ ਕਿ ਜਦੋਂ ਅੱਜ ਉਹ ਸਵੇਰੇ ਆਪਣੀ ਉਕਤ ਦੁਕਾਨ ਨੂੰ ਖੋਲਣ ਲਈ ਆਇਆ ਤਾਂ ਉਸਨੇ ਦੇਖਿਆ ਕਿ ਖੋਖਾ ਦੁਕਾਨ ਦਾ ਇੱਕ ਹਿੱਸਾ ਖੁੱਲਿਆ ਹੋਇਆ ਸੀ ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਕਤ ਖੋਖਾ ਦੁਕਾਨ ਦੇ ਅੰਦਰ ਪਿਆ ਸਾਰਾ ਕੱਪੜਾ ਅਤੇ ਹੋਰ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ ਹੀ ਉਹਨਾਂ ਵੱਲੋਂ ਤਿੰਨ ਨਾਗ ਨਵੇਂ ਮੰਗਵਾਏ ਗਏ ਸਨ ਜਿਸ ਵਿੱਚ ਵੱਖ-ਵੱਖ ਪ੍ਰਕਾਰ ਦਾ ਕੱਪੜਾ ਅਤੇ ਹੋਰ ਸਮਾਨ ਸੀ।
ਉਸਨੇ ਦੱਸਿਆ ਕਿ ਇਸ ਤੋਂ ਇਲਾਵਾ ਦੁਕਾਨ ਦੇ ਖਾਨਿਆਂ ਵਿੱਚ ਪਿਆ ਸਾਰਾ ਕੱਪੜਾ ਖਿਲਾਰਿਆ ਹੋਇਆ ਸੀ ਅਤੇ ਬਹੁਤ ਜਿਆਦਾ ਕੱਪੜਾ ਚੋਰੀ ਹੋ ਚੁੱਕਿਆ ਸੀ। ਉਸ ਨੇ ਦੱਸਿਆ ਕਿ ਇਹ ਦੁਕਾਨ ਉਸਦੇ ਪਿਤਾ ਬਰਿੰਦਰ ਪਾਲ ਪੁੱਤਰ ਮੋਠੂ ਰਾਮ ਬਾਸੀ ਪਿੰਡ ਭਟੋਲੀ ਕਰਦੇ ਹਨ ਪਰ ਉਹ ਪਿਛਲੇ ਕੁਝ ਮਹੀਨੇ ਤੋਂ ਬਿਮਾਰ ਹਨ ਜਿਸ ਕਰਕੇ ਦੁਕਾਨ ਦਾ ਕੰਮ ਹੁਣ ਉਹ ਦੇਖਦਾ ਹੈ। ਉਸ ਨੇ ਦੱਸਿਆ ਕਿ ਦੁਕਾਨ ਵਿੱਚੋਂ ਕਰੀਬ ਇੱਕ ਡੇਢ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ।  ਉਹਨਾਂ ਵੱਲੋਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਇਹ ਸਬੰਧ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here