ਗੁਰਦਾਸਪੁਰ ਵਾਪਸ ਪਰਤੇ ਯਾਤਰਾਂ ’ਤੇ ਗਏ ਸ਼ਰਧਾਲੂ/ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੀਤੀ ਯਾਤਰਾ/ ਸਰਕਾਰ ਦੇ ਉਪਰਾਲੇ ਸ਼ਲਾਘਾ ਕਰ ਰਹੇ ਯਾਤਰੀ

0
1

 

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਵੀਰਾਸਤੇ ਖਾਲਸਾ, ਨੈਨਾ ਦੇਵੀ ਅਤੇ ਹੋਰ ਕਈ ਧਾਰਮਿਕ ਸਥਾਨਾਂ ਤੇ ਗਈ ਗੁਰਦਾਸਪੁਰ ਦੇ ਭੁੱਲੇਚੱਕ ਤੋਂ ਚਲੀ ਪਹਿਲੀ ਬਸ ਬੀਤੀ ਦੇਰ ਰਾਤ ਵਾਪਸ ਪਰਤ ਗਈ ਹੈ। ਬੱਸ ਵਿੱਚ ਗਏ 45 ਸ਼ਰਧਾਲੂ ਆਪਣੇ ਅਨੁਭਵ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੀ ਸ਼ਲਾਗਾ ਕਰਦੇ ਨਹੀਂ ਥੱਕ ਰਹੇ ਹਨ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਠਹਿਰਨ ਅਤੇ ਖਾਣ ਪੀਣ ਦੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਸੀ। ਉਹਨਾਂ ਦੇ ਨਾਲ ਗਏ ਗਾਈਡ ਨੇ ਇੱਕ ਇੱਕ ਇਤਿਹਾਸਿਕ ਚੀਜ਼ ਦੇ ਮਹਤਾ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ। ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਸਦੇ ਗੋਡਿਆਂ ਵਿੱਚ ਦਰਦ ਸੀ ਫਿਰ ਵੀ ਉਸ ਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ ਗਈ ਅਤੇ ਬੱਸ ਦੇ ਨਾਲ ਬਸ ਸਟਾਫ ਮੈਂਬਰ ਉਸਦਾ ਸਹਾਰਾ ਬਣੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਯੋਜਨਾ ਦੇ ਨਾਲ ਸਾਡਾ ਦਿਲ ਜਿੱਤ ਲਿਆ ਹੈ

LEAVE A REPLY

Please enter your comment!
Please enter your name here