ਪਟਿਆਲਾ ਪੁਲਿਸ ਨਸ਼ੇ ਦੀ ਖੇਪ ਸਮੇਤ ਜੋੜਾ ਕਾਬੂ/ 2 ਕਿੱਲੋ ਅਫੀਮ ਬਰਾਮਦ/ ਨੇਪਾਲ ਦੇ ਰਹਿਣ ਵਾਲੇ ਹਨ ਵਿਅਕਤੀ ਤੇ ਮਹਿਲਾ

0
2

ਪਟਿਆਲਾ ਪੁਲਿਸ ਨੇ ਘਨੋਰ ਅਧੀਨ ਆਉਂਦੇ ਸ਼ੰਭੂ ਇਲਾਕੇ ਵਿਚ ਇਕ ਮਹਿਲਾ ਤੇ ਵਿਅਕਤੀ ਨੂੰ ਅਫੀਮ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਮਰਾਏ ਯਾਦਵ ਤੇ ਸੋਨਾ ਦੇਵੀ ਮੂਲ ਵਾਸੀ ਨੇਪਾਲ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 2 ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਨੇ ਇਹ ਬਰਾਮਦਗੀ ਸ਼ੰਭੂ ਬੈਰੀਅਰ ਉਪਰ ਲੱਗੇ ਹਾਈਟੈਕ ਨਾਕੇ ਦੌਰਾਨ ਕੀਤੀ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਘਨੌਰ ਹਰਮਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ੰਭੂ ਬੈਰੀਅਰ ਉੱਪਰ ਲੱਗੇ ਪੰਜਾਬ ਪੁਲਿਸ ਦੇ ਹਾਈ ਟੈਕ ਨਾਕੇ ਦੌਰਾਨ ਦੋਵਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ  ਦੋ ਕਿਲੋ ਅਫੀਮ ਬਰਾਮਦ ਕੀਤੀ ਗਈ। ਡੀਐਸਪੀ ਚੀਮਾ ਨੇ ਦੱਸਿਆ ਕਿ ਇਹ ਪਤੀ ਪਤਨੀ ਨਹੀਂ ਹਨ ਅਤੇ  ਦੋਵਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ।  ਡੀਐਸਪੀ ਚੀਮਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹਾਈਟੈਕ ਨਾਕਿਆਂ ਤੇ ਜਾਂਚ ਜਾਰੀ ਹੈ ਜੋ ਅੱਗੇ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here