ਪੰਜਾਬ ਅਬੋਹਰ ਦੇ ਹੋਟਲਾਂ ’ਚ ਨਿਹੰਗ ਸਿੰਘਾਂ ਦਾ ਛਾਪਾ/ ਹੋਟਲ ਸੰਚਾਲਕਾਂ ਨੇ ਪੇਸੇ ਮੰਗਣ ਦੇ ਲਾਏ ਇਲਜ਼ਾਮ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - March 20, 2026 0 2 Facebook Twitter Pinterest WhatsApp ਅਬੋਹਰ ਸ਼ਹਿਰ ਦੇ ਕੁੱਝ ਹੋਟਲ ਮਾਲਕਾਂ ਨੇ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਉਤੇ ਛਾਪੇਮਾਰੀ ਦੇ ਨਾਮ ਤੇ ਪੈਸੇ ਮੰਗਣ ਦੇ ਇਲਜ਼ਾਮ ਲਾਏ ਹਨ। ਹੋਟਲ ਮਾਲਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਹੋਟਲਾਂ ਵਿਚ ਦੇਰ ਰਾਤ ਕੁੱਝ ਨਿਹੰਗ ਬਾਣੇ ਵਾਲੇ ਵਿਅਕਤੀ ਆਏ ਸਨ, ਜਿਨ੍ਹਾਂ ਨੇ ਹੋਟਲਾਂ ਵਿਚ ਗਲਤ ਕੰਮ ਹੋਣ ਦਾ ਹਵਾਲਾ ਦਿੰਦਿਆਂ ਰਿਕਾਰਡ ਦਿਖਾਉਣ ਨੂੰ ਕਿਹਾ ਅਤੇ ਫਿਰ ਪੈਸਿਆਂ ਦੀ ਮੰਗ ਕੀਤੀ। ਇਸੇ ਦੌਰਾਨ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆ ਹਨ, ਜਿਸ ਵਿਚ ਨਿਹੰਗ ਸਿੰਘ ਹੋਟਲ ਦੇ ਮੁਲਾਜਮਾਂ ਤੋਂ ਪਛਗਿੱਛ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਨਿਹੰਗ ਸਿੰਘ ਹੋਟਲ ਵਿਚ ਦਾਖਲ ਹੁੰਦੇ ਹਨ ਅਤੇ ਐਂਟਰੀ ਰਜਿਸਟਰ ਵਿਖਾਉਣ ਦੀ ਮੰਗ ਕਰਦੇ ਸੁਣਾਈ ਦੇ ਰਹੇ ਹਨ। ਇਸ ਤੋਂ ਬਾਅਦ ਹੋਟਲ ਸੰਚਾਲਕ ਵਲੋ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ। ਹੋਟਲ ਮਾਲਕਾਂ ਵਲੋਂ ਦੋਸ਼ ਲਾਇਆ ਗਿਆ ਕਿ ਨਿਹੰਗ ਸਿੰਘ ਉਨ੍ਹਾਂ ਤੋਂ ਪੈਸੇ ਦੀ ਮੰਗ ਕਰ ਰਹੇ ਸਨ। ਥਾਣਾ ਅਬੋਹਰ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਤਸਦੀਕ ਕਰ ਰਹੇ ਹਾਂ ਕਿ ਨਿਹੰਗ ਸਿੰਘ ਹੋਟਲ ਵਿਚ ਖਾਣਾ ਖਾਣ ਜਾ ਹੋਰ ਕਿਸ ਕੰਮ ਲਈ ਗਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।