ਪੰਜਾਬ ਗੁਰਦਾਸਪੁਰ ਵਾਸੀ ਨੌਜਵਾਨ ਭੇਦਭਰੀ ਹਾਲਤ ’ਚ ਲਾਪਤਾ/ ਪਰਿਵਾਰ ਨੂੰ ਆ ਰਹੇ ਪੈਸਿਆਂ ਦੀ ਮੰਗ ਦੇ ਫੋਨ/ ਪਿਤਾ ਬਿਮਾਰ, ਪੁਲਿਸ ਤੋਂ ਕਾਰਵਾਈ ਮੰਗੀ By admin - March 20, 2026 0 2 Facebook Twitter Pinterest WhatsApp ਗੁਰਦਾਸਪੁਰ ਵਾਸੀ ਇਕ ਨੌਜਵਾਨ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਜੋਰਾਵਰ ਸਿੰਘ ਨਾਮ ਦਾ ਨੌਜਵਾਨ ਕਈ ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੈ ਅਤੇ ਹੁਣ ਉਸ ਦੇ ਵੱਡੇ ਭਰਾ ਦਵਿੰਦਰ ਸਿੰਘ ਨੂੰ ਫੋਨ ਆਇਆ ਹੈ, ਜਿਸ ਵਿਚ ਉਨ੍ਹਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਫੋਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਤੁਹਾਡੇ ਮੁੰਡੇ ਨੇ ਗਾਜ਼ੀਆਬਾਦ ਵਿਖੇ ਕਿਸੇ ਲੜਕੀ ਨਾਲ ਛੇੜਛਾੜ ਕੀਤੀ ਹੈ, ਜਿਸ ਨੂੰ ਪੁਲਿਸ ਨੇ ਫੜਾ ਹੋਇਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਡਰ ਦੇ ਚਲਦਿਆਂ ਪੈਸੇ ਦੇ ਦਿੱਤੇ ਹਨ ਪਰ ਅਜੇ ਤਕ ਨੌਜਵਾਨ ਘਰ ਨਹੀਂ ਪਰਤਿਆ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਲਾਪਤਾ ਨੌਜਵਾਨ ਦੇ ਵੱਡੇ ਭਰਾ ਦਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਕੋਲ ਇਕ ਫੋਨ ਆਇਆ ਜਿਸ ਵਿੱਚ ਉਹਨਾਂ ਕੋਲੋਂ ਪੈਸੇ ਮੰਗੇ ਗਏ ਅਤੇ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਗਾਜ਼ੀਆਬਾਦ ਵਿਖੇ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਰਦੇ ਹੋਏ ਪੈਸੇ ਦੇ ਦਿੱਤੇ ਪਰ ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਜੋਰਾਵਰ ਸਿੰਘ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਉਹ ਹੁਣ ਕਿੱਥੇ ਹੈ, ਇਸ ਬਾਰੇ ਸਾਨੂੰ ਨਹੀਂ ਪਤਾ। ਇਸ ਤੋਂ ਬਾਅਦ ਜੋਰਾਵਰ ਦੇ ਪਿਤਾ ਕਾਫੀ ਜਿਆਦਾ ਬਿਮਾਰ ਹੋ ਗਏ ਜਿਨਾਂ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋਰਾਵਰ ਦੇ ਵੱਡੇ ਭਰਾ ਨੇ ਕਿਹਾ ਕਿ ਅਸੀਂ ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਇੱਕ ਅਣਜਾਣ ਨੰਬਰ ਤੋਂ ਬਾਰ ਬਾਰ ਫੋਨ ਆ ਰਿਹਾ ਹੈ ਜਿਨਾਂ ਵੱਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਾਜੀਆਬਾਦ ਦੀ ਪੁਲਿਸ ਦੇ ਨਾਲ ਰਾਬਤਾ ਕਰ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।